FacebookTwitterg+Mail

ਐਡਲਟ ਫਿਲਮਾਂ 'ਚ ਜਾਣ ਲਈ ਜਦੋਂ ਸੰਨੀ ਲਿਓਨ ਨੇ ਪਰਿਵਾਰ ਵਾਲਿਆਂ ਨੂੰ ਆਖੀ ਸੀ ਇਹ ਗੱਲ

sunny leone
13 May, 2018 04:56:25 PM

ਮੁੰਬਈ(ਬਿਊਰੋ)— ਫਿਲਮਾਂ ਤੋਂ ਜ਼ਿਆਦਾ ਆਪਣੇ ਬੈਕ ਗਰਾਊਂਡ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੀ ਸੰਨੀ ਲਿਓਨੀ ਅੱਜ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 13 ਮਈ 1981 ਨੂੰ ਹੋਇਆ ਸੀ। 'ਬਿੱਗ ਬੌਸ' ਸੀਜਨ 5 'ਚ ਆਉਣ ਤੋਂ ਬਾਅਦ ਸੰਨੀ ਲਿਓਨ ਦੀ ਕਿਸਮਤ ਅਜਿਹੀ ਖੁੱਲ੍ਹੀ ਕਿ ਉਸ ਨੂੰ ਫਿਲਮ ਡਾਇਰੈਕਟਰ ਮਹੇਸ਼ ਭੱਟ ਨੇ ਫਿਲਮਾਂ 'ਚ ਕਾਸਟ ਕਰ ਲਿਆ।
Punjabi Bollywood Tadka
ਐਡਲਟ ਸਟਾਰ ਤੋਂ ਲੈ ਕੇ ਬਾਲੀਵੁੱਡ ਫਿਲਮਾਂ ਤੱਕ ਦਾ ਸਫਰ ਸੰਨੀ ਲਿਓਨੀ ਦਾ ਕਾਫੀ ਦਿਲਚਸਪ ਰਿਹਾ। ਸੰਨੀ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਉਸ ਦੀ ਜਿੰਦਗੀ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ ਦੱਸਣ ਜਾ ਰਹੇ ਹਨ।
Punjabi Bollywood Tadka
ਸੰਨੀ ਲਿਓਨੀ ਦਾ ਅਸਲੀ ਨਾਮ ਕਰਨਜੀਤ ਵੋਹਰਾ ਹੈ ਅਤੇ ਉਹ ਪੰਜਾਬ ਦੀ ਰਹਿਣ ਵਾਲੀ ਹੈ। ਸੰਨੀ ਨੇ 50 ਤੋਂ ਜ਼ਿਆਦਾ ਐਡਲਟ ਫਿਲਮਾਂ 'ਚ ਕੰਮ ਕੀਤਾ ਅਤੇ 59 ਐਡਲਟ ਗੀਤਾਂ ਨੂੰ ਆਪਣੇ ਪਤੀ ਡੇਨਿਅਲ ਵੀਬਰ ਨਾਲ ਡਾਇਰੈਕਟ ਕੀਤਾ ਹੈ। ਬਹੁਤ ਘੱਟ ਹੀ ਲੋਕ ਇਸ ਗੱਲ ਨੂੰ ਜਾਣਦੇ ਹਨ ਕਿ ਸੰਨੀ ਨਿੱਜ਼ੀ ਜ਼ਿੰਦਗੀ 'ਚ ਕਈ ਸਾਮਾਜਿਕ ਕੰਮ ਕਰਨ ਵਾਲੀਆਂ ਸੰਸਥਾਵਾਂ ਨਾਲ ਜੁੜੀ ਹੈ, ਜੋ ਕੈਂਸਰ ਪੀੜਤਾਂ ਦੇ ਲਈ ਫੰਡ ਇੱਕਠਾ ਕਰਨ ਦਾ ਕੰਮ ਕਰਦੀਆਂ ਹਨ।
Punjabi Bollywood Tadka
ਸੰਨੀ ਨੂੰ ਜਾਨਵਰਾਂ ਨਾਲ ਖਾਸ ਲਗਾਓ ਹੈ ਅਤੇ ਪੇਟਾ ਨਾਲ ਜੁੜੀ ਹੈ। ਐਡਲਟ ਇੰਡਸਟਰੀ 'ਚ ਕਦਮ ਰੱਖਣ ਤੋਂ ਪਹਿਲਾਂ ਸੰਨੀ ਲਿਓਨੀ ਨੇ ਜਰਮਨ ਬੇਕਰੀ 'ਜਿਫੀ ਲੂਬ' 'ਚ ਕੰਮ ਕੀਤਾ ਸੀ। ਸੰਨੀ ਦਾ ਸੁਪਨਾ ਸੀ ਕਿ ਉਹ ਨਰਸ ਬਣੇ ਅਤੇ ਇਸ ਲਈ ਉਸ ਨੇ ਮੈਡਿਕਲ ਸਾਇੰਸ ਦੀ ਪੜਾਈ ਵੀ ਕੀਤੀ ਸੀ।
Punjabi Bollywood Tadka
ਇਸ ਦੌਰਾਨ ਸੰਨੀ ਨੇ ਟੈਕਸ ਨਾਲ ਸੰਬੰਧਿਤ ਪਾਰਟ ਟਾਈਮ ਨੌਕਰੀ ਵੀ ਕੀਤੀ। ਸੰਨੀ ਨੇ 19 ਸਾਲ ਦੀ ਉਮਰ ਤੋਂ ਐਡਲਟ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਐਡਲਟ ਫਿਲਮ ਇੰਡਸਟਰੀ 'ਚ ਕਦਮ ਰੱਖਣ ਤੋਂ ਪਹਿਲਾਂ ਸੰਨੀ ਨੇ ਸ਼ਰਤ ਰੱਖੀ ਸੀ ਕਿ ਉਹ ਕੇਵਲ ਮਹਿਲਾਵਾਂ ਨਾਲ ਹੀ ਐਡਲਟ ਫਿਲਮਾਂ ਕਰੇਗੀ।
Punjabi Bollywood Tadka
ਸੰਨੀ ਕਈ ਵਾਰ ਮੀਡੀਆ 'ਚ ਆਪਣੇ ਪਤੀ ਡੈਨਿਅਲ ਅਤੇ ਉਨ੍ਹਾਂ ਦੇ ਰਿਲੇਸ਼ਨਸ਼ਿਪ ਬਾਰੇ ਵੀ ਗੱਲ ਕਰ ਚੁੱਕੀ ਹੈ। ਇੱਥੋਂ ਤੱਕ ਕਿ ਉਸ ਨੇ ਇਹ ਵੀ ਕਿਹਾ ਸੀ ਕਿ ਕੋਈ ਵੀ ਫਿਲਮ ਉਹ ਉਦੋਂ ਤੱਕ ਸਾਈਨ ਨਹੀਂ ਕਰਦੀ ਹੈ ਜਦੋਂ ਤੱਕ ਡੈਨਿਅਲ ਉਸ ਕਾਨਟ੍ਰੈਕਟ ਨੂੰ ਪੜ ਨਹੀਂ ਲੈਂਦੇ।
Punjabi Bollywood Tadka
'ਜਿਸਮ 2' ਫਿਲਮ ਤੋਂ ਪਹਿਲਾਂ ਸੰਨੀ ਲਿਓਨੀ ਨੂੰ ਕਈ ਬਾਲੀਵੁੱਡ ਫਿਲਮਾਂ ਦੇ ਆਫਰ ਮਿਲੇ ਸਨ। ਕਿਹਾ ਜਾਂਦਾ ਹੈ ਕਿ ਮੋਹਿਤ ਸੂਰੀ ਸੰਨੀ ਨੂੰ 'ਕਲਯੁਗ' ਫਿਲਮ 'ਚ ਕੈਮਿਓ ਲਈ ਅਪ੍ਰੋਚ ਕੀਤਾ ਸੀ ਪਰ ਸੰਨੀ ਉਸ ਸਮੇਂ ਵੱਡੀ ਫੀਸ ਦੀ ਮੰਗ ਕਰ ਰਹੀ ਸੀ, ਜਿਸ ਕਾਰਨ ਮੋਹਿਤ ਨੇ ਉਸ ਨੂੰ ਕਾਸਟ ਨਹੀਂ ਕੀਤਾ।
Punjabi Bollywood Tadka
ਸਾਲ 2010 'ਚ ਸੰਨੀ ਲਿਓਨੀ ਦਾ ਨਾਮ ਮੈਨ ਲੀਡਿੰਗ ਮੈਗਜ਼ੀਨ 'ਮੈਕਿਸਮ' ਦੀ 12 ਟਾਪ ਐਡਲਟ ਸਟਾਰ ਅਦਾਕਾਰਾ ਦੀ ਲਿਸਟ 'ਚ ਸ਼ੁਮਾਰ ਹੋ ਗਿਆ ਸੀ। ਇਕ ਇੰਟਰਵਿਊ ਦੌਰਾਨ ਸੰਨੀ ਨੇ ਕਿਹਾ ਸੀ ਕਿ ਮੈਂ ਆਪਣੇ ਮਾਤਾ-ਪਿਤਾ ਨੂੰ ਖੁਦ ਦੱਸਿਆ ਸੀ ਕਿ ਮੈਂ ਐਡਲਟ ਸਟਾਰ ਬਣਨਾ ਚਾਹੁੰਦੀ ਹਾਂ। ਸੰਨੀ ਨੇ ਇਹ ਫੈਸਲਾ ਉਦੋਂ ਲਿਆ ਜਦੋਂ ' ' Penthouse' 'ਕਵਰ ਆਫ ਦਿ ਈਅਰ' ਨਾਲ ਕਰੀਬ 67 ਲੱਖ ਰੁਪਏ ਜਿੱਤੇ ਸਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sunny LeoneHappy BirthdayBigg Boss 5Jism 2Shootout at WadalaJackpotRagini MMS 2Hate Story 2

Edited By

Sunita

Sunita is News Editor at Jagbani.