ਮੁੰਬਈ (ਬਿਊਰੋ)— ਹਾਲ ਹੀ 'ਚ ਸੰਨੀ ਲਿਓਨ ਦੀ ਆਉਣ ਵਾਲੀ ਫਿਲਮ 'ਵੀਰ ਮਹਾਦੇਵੀ' ਦਾ ਪੋਸਟਰ ਰਿਲੀਜ਼ ਹੋਇਆ, ਜਿਸ ਦੀ ਬਰਾਬਰੀ ਸੋਸ਼ਲ ਮੀਡੀਆ 'ਤੇ 'ਬਾਹੂਬਲੀ' ਨਾਲ ਕੀਤੀ ਗਈ ਸੀ। ਫਿਲਮ ਦੇ ਇਸ ਪੋਸਟਰ ਨੂੰ ਪ੍ਰਸ਼ੰਸਕਾ ਨੇ ਬਿਹਤਰੀਨ ਦੱਸਿਆ ਸੀ। ਪੋਸਟਰ 'ਚ ਸੰਨੀ ਘੋੜੇ 'ਤੇ ਬੈਠੀ ਇਕ ਯੋਧੇ ਵਾਂਗ ਦਿਖ ਰਹੀ ਹੈ। ਸੰਨੀ ਇਸ ਫਿਲਮ ਤੋਂ ਮਲਿਆਲਮ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੀ ਹੈ। ਸੰਨੀ ਕੋਲ੍ਹ ਬਾਲੀਵੁੱਡ ਦੇ ਵੀ ਕਈ ਵੱਡੇ ਪ੍ਰੋਜੈਕਟ ਹਨ। ਲਗਾਤਾਰ ਕੰਮ ਮਿਲਣ ਦੇ ਬਾਵਜੂਦ ਸੰਨੀ ਲਿਓਨ ਪਰੇਸ਼ਾਨ ਹੈ। ਆਪਣੀ ਪਰੇਸ਼ਾਨੀ ਦਾ ਕਾਰਨ ਸੰਨੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਦੱਸਿਆ।
ਸੰਨੀ ਨੇ ਇੰਸਟਾਗਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਬੇਹੱਦ ਦੁੱਖੀ ਅਤੇ ਪਰੇਸ਼ਾਨ ਦਿਖ ਰਹੀ ਹੈ। ਸੰਨੀ ਨੇ ਇਸ ਤਸਵੀਰ 'ਤੇ ਇਕ ਇਮੋਸ਼ਨਲ ਪੋਸਟ ਵੀ ਲਿਖਿਆ। ਸੰਨੀ ਆਪਣੇ ਪੋਸਟ ਨੂੰ ਯਾਦ ਕਰ ਕੇ ਦੁੱਖੀ ਹੋ ਰਹੀ ਹੈ। ਸੰਨੀ ਨੇ ਲਿਖਿਆ, ''ਅੱਜ ਦੀ ਰਾਤ ਮੇਰਾ ਦਿਲ ਹਜ਼ਾਰ ਵਾਰ ਟੁੱਟਿਆ। ਸ਼ਾਇਦ ਅੱਜ ਦੀ ਰਾਤ ਵਹਾਏ ਗਏ ਹੰਝੂ ਮੁੜ ਤੜਫਣਾ, ਯਾਦ ਕਰਨਾ ਅਤੇ ਸੋਗ ਜਤਾਉਣਾ ਚਾਹੁੰਦੇ ਹਨ। ਇਕ ਵਾਰ ਫਿਰ ਮੈਂ ਖੁਦ ਨੂੰ ਆਪਣੇ ਕਰੀਬ ਰੱਖਣਾ ਚਾਹੁੰਦੀ ਹਾਂ। ਉਹ ਦਿਨ ਵਾਪਸ ਨਹੀਂ ਆਉਣਗੇ ਪਰ ਦਿਲ 'ਚ ਹਮੇਸ਼ਾ ਰਹਿਣਗੇ। ਮੈਂ ਜੋ ਰਸਤਾ ਚੁਣਿਆ ਉਸ ਲਈ #ਕਰਨਜੀਤਕੌਰ ਦੋਸ਼ੀ ਹੈ''। ਦੂਜੇ ਪਾਸੇ ਐਡਲਟ ਫਿਲਮਾਂ 'ਚ ਜਾਣ ਦੀ ਜ਼ਿੰਮੇਦਾਰ ਉਹ ਖੁਦ ਨੂੰ ਹੀ ਦੱਸ ਰਹੀ ਹੈ।
ਜ਼ਿਕਰਯੋਗ ਹੈ ਕਿ ਸੰਨੀ ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਇਕ ਐਡਲਟ ਸਟਾਰ ਸੀ। ਜਦੋਂ ਸੰਨੀ ਦੀ ਮਾਂ ਨੂੰ ਉਨ੍ਹਾਂ ਦੇ ਇਸ ਕੰਮ ਬਾਰੇ ਪਤਾ ਲੱਗਾ ਸੀ ਤਾਂ ਉਹ ਬੇਹੱਦ ਦੁੱਖੀ ਹੋਈ ਸੀ। ਸੰਨੀ ਆਪਣੀ ਮਾਂ ਦੀ ਮੌਤ ਦੀ ਜ਼ਿੰਮੇਦਾਰ ਖੁਦ ਨੂੰ ਮੰਨਦੀ ਹੈ। ਸੰਨੀ ਨੇ ਆਪਣੇ ਡਾਕਿਊਮੈਂਟਰੀ 'ਚ ਮਾਂ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ, ''ਮੈਂ ਮਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ ਹੈ। ਮੈਂ ਉਨ੍ਹਾਂ ਨੂੰ ਮਾਰਫਿਨ ਦਾ ਆਖਰੀ ਡੋਜ਼ ਦਿੱਤਾ ਸੀ ਅਤੇ ਉਹ ਸੌਣ ਚਲੀ ਗਈ। ਕਦੇ-ਕਦੇ ਮੈਂ ਸੋਚਦੀ ਹਾਂ ਕਿ ਮੇਰੇ ਆਖਰੀ ਡੋਜ਼ ਨੇ ਉਨ੍ਹਾਂ ਦੀ ਜਾਨ ਲੈ ਲਈ। ਮੈਨੂੰ ਅਜਿਹਾ ਨਹੀਂ ਲੱਗਦਾ ਕਿ ਮੈਂ ਉਨ੍ਹਾਂ ਨੂੰ ਮਾਰਿਆ ਹੈ ਪਰ ਉਹ ਦਵਾਈ ਦੇਣ ਦੇ ਤੁਰੰਤ ਬਾਅਦ ਮਰ ਗਈ ਸੀ।''