FacebookTwitterg+Mail

ਫੈਨਜ਼ ਲਈ ਸੰਨੀ ਲਿਓਨ ਨੂੰ ਮਿਲਣ ਦਾ ਵੱਡਾ ਆਫਰ, ਬਸ ਇੰਨੇ ਰੁਪਏ ਦੇ ਕੇ ਕਰੋ ਉਸ ਨਾਲ ਲੰਚ

sunny leone
01 June, 2018 11:56:36 AM

ਨਵੀਂ ਦਿੱਲੀ(ਬਿਊਰੋ)— ਸੰਨੀ ਲਿਓਨ ਦੇ ਕਿਸੇ ਇਕ ਫੈਨ ਨੂੰ ਉਸ ਨਾਲ ਲੰਚ ਕਰਨ ਦਾ ਮੌਕਾ ਮਿਲ ਸਕਦਾ ਹੈ ਪਰ ਇਸ ਲਈ ਇਕ ਵੱਡੀ ਰਕਮ ਚੁਕਾਉਣੀ ਹੋਵੇਗੀ। ਸੰਨੀ ਲਿਓਨ ਦਾ ਇਹ ਫੈਨ ਉਸ ਨਾਲ ਲੰਚ ਦੌਰਾਨ 2 ਘੰਟੇ ਦਾ ਸਮਾਂ ਬਿਤਾਅ ਸਕਦਾ ਹੈ। ਅਸਲ 'ਚ ਸੰਨੀ ਲਿਓਨ ਅਦਾਕਾਰੀ ਤੋਂ ਇਲਾਵਾ ਚੈਰਿਟੀ ਵਰਕ 'ਚ ਵੀ ਸਕ੍ਰਿਆ ਹੈ। ਉਹ ਇਕ ਕੈਂਪੇਨ ਦੇ ਜ਼ਰੀਏ ਅਮਰੀਕੀ ਕੈਂਸਰ ਸੁਸਾਇਟੀ ਤੇ ਪੇਟਾ ਦੀ ਮਦਦ ਕਰਨਾ ਚਾਹੁੰਦੀ ਹੈ।
Punjabi Bollywood Tadka
ਇਸ ਲਈ ਉਹ ਆਕਸ਼ਨ ਤੋਂ ਇਕ ਫੈਨ ਨੂੰ ਚੁਣੇਗੀ ਤੇ ਉਸ ਨਾਲ ਲੰਚ ਕਰੇਗੀ। ਸਭ ਤੋਂ ਜ਼ਿਆਦਾ ਬੋਲੀ ਲਾਉਣ ਵਾਲੇ ਫੈਨ ਨੂੰ ਸੰਨੀ ਲੰਚ 'ਤੇ ਦੋ ਘੰਟੇ ਬਿਤਾਉਣ ਦਾ ਸਮਾਂ ਮਿਲੇਗਾ। ਸੰਨੀ ਦਾ ਮਕਸਦ ਹੈ ਕਿ ਉਹ ਇਸ ਐਕਸ਼ਨ ਨਾਲ ਕਰੀਬ 2500 ਡਾਲਰ ਯਾਨੀ 1.68 ਲੱਖ ਰੁਪਏ ਕਮਾਵਏ। ਜੇਤੂ ਨੂੰ ਲੰਚ ਮੁਫਚ ਮਿਲੇਗਾ ਪਰ ਵਾਈਨ ਦੇ ਵੱਖਰੇ ਪੈਸੇ ਦੇਣੇ ਪੈਣਗੇ।
Punjabi Bollywood Tadka
ਸੰਨੀ ਨਾਲ ਲੰਚ ਕਰਨ ਵਾਲਾ ਜੈਤੂ ਇਕ ਤਸਵੀਰ ਤੇ ਆਟੋਗ੍ਰਾਫ ਵੀ ਲੈ ਸਕਦਾ ਹੈ। ਇਹ ਮੁਲਾਕਾਤ ਲਾਂਸ ਏਂਜਿਲਸ 'ਚ ਹੋਵੇਗੀ। ਆਕਸ਼ਨ 'ਚ ਭਾਗ ਲੈਣ ਵਾਲਾ ਜੇਤੂ 18 ਸਾਲ ਤੋਂ ਉਪਰ ਦਾ ਹੋਣਾ ਚਾਹੀਦਾ ਹੈ।


Tags: Sunny LeoneVeeramadeviJism 2Shootout at WadalaRagini MMS 2VadacurryDongari ka Raja

Edited By

Sunita

Sunita is News Editor at Jagbani.