FacebookTwitterg+Mail

'ਕਰਨਜੀਤ ਕੌਰ' ਦੀ ਸਕ੍ਰੀਨਿੰਗ 'ਤੇ ਸਟਾਰ ਕਾਸਟ ਸਮੇਤ ਪਹੁੰਚੀ ਸੰਨੀ ਲਿਓਨ, ਦੇਖੋ ਤਸਵੀਰਾਂ

sunny leone
10 July, 2018 11:18:12 AM

ਮੁੰਬਈ (ਬਿਊਰੋ)— ਸੰਨੀ ਲਿਓਨ ਆਪਣੀ ਪੁਰਾਣੀ ਜ਼ਿੰਦਗੀ 'ਚੋਂ ਬਾਹਰ ਨਿਕਲ ਕੇ ਬਾਲੀਵੁੱਡ ਫਿਲਮਾਂ 'ਚ ਆਪਣੀ ਕਿਸਮਤ ਅਜ਼ਮਾ ਰਹੀ ਹੈ ਪਰ ਉਨ੍ਹਾਂ ਦਾ ਇਹ ਸਫਰ ਸੌਖਾ ਨਹੀਂ ਰਿਹਾ। ਅਜਿਹੇ ਕਈ ਕਿੱਸੇ ਹਨ, ਜਿਨ੍ਹਾਂ ਬਾਰੇ ਅੱਜ ਵੀ ਲੋਕਾਂ ਨੂੰ ਨਹੀਂ ਪਤਾ। ਸੰਨੀ ਲਿਓਨ ਦੀ ਬਾਇਓਪਿਕ 'ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨ' ਜਲਦ ਦਰਸ਼ਕਾਂ ਦੇ ਸਾਹਮਣੇ ਆਵੇਗੀ।

Punjabi Bollywood Tadka

ਹਾਲ ਹੀ 'ਚ ਮੁੰਬਈ 'ਚ ਇਸ ਦੀ ਸਪੈਸ਼ਲ ਸਕ੍ਰੀਨਿੰਗ ਨਾਲ ਪ੍ਰੈੱਸ ਮੀਟ ਰੱਖੀ ਗਈ। ਸੰਨੀ ਲਿਓਨ ਇਸ ਖਾਸ ਮੌਕੇ 'ਤੇ ਯੈਲੋ ਵਨ ਪੀਸ ਡਰੈੱਸ 'ਚ ਨਜ਼ਰ ਆਈ। ਉਨ੍ਹਾਂ ਨਾਲ ਫਿਲਮ ਦੀ ਪੂਰੀ ਸਟਾਰ ਕਾਸਟ ਪਹੁੰਚੀ ਹੋਈ ਸੀ। ਇਸ ਫਿਲਮ ਦਾ ਟਰੇਲਰ ਬੀਤੇ ਸ਼ੁੱਕਰਵਾਰ ਰਿਲੀਜ਼ ਕੀਤਾ ਗਿਆ ਸੀ। ਟਰੇਲਰ ਦੀ ਸ਼ੁਰੂਆਤ 'ਚ ਵਰਤਮਾਨ ਦੀ ਸੰਨੀ ਲਿਓਨ ਇਕ ਇੰਟਰਵਿਊ ਲਈ ਜਾ ਰਹੀ ਹੁੰਦੀ ਹੈ।

Punjabi Bollywood Tadka

ਇਸੇ ਦੌਰਾਨ ਸੰਨੀ ਲਿਓਨ ਦੀ ਪਛਾਣ ਅਜਿਹੀਆਂ ਅਭਿਨੇਤਰੀਆਂ ਦੇ ਤੌਰ 'ਤੇ ਕਰਵਾਈ ਜਾਂਦੀ ਹੈ, ਜਿਨ੍ਹਾਂ ਨੂੰ ਭਾਰਤ 'ਚ ਜਿੰਨਾ ਪਿਆਰ ਕੀਤਾ ਜਾਂਦਾ ਹੈ ਉਨੀਂ ਹੀ ਨਫਰਤ ਦੀਆਂ ਨਜ਼ਰਾਂ ਨਾਲ ਵੀ ਦੇਖਿਆ ਜਾਂਦਾ ਹੈ।

Punjabi Bollywood Tadka

ਇਸ ਦੇ ਤੁਰੰਤ ਬਾਅਦ ਟਰੇਲਰ ਨੂੰ ਸੰਨੀ ਦੇ ਬਚਪਨ ਵੱਲ ਮੋੜ ਦਿੱਤਾ ਜਾਂਦਾ ਹੈ, ਜਿੱਥੇ ਉਨ੍ਹਾਂ ਦੇ ਸ਼ੁਰੂਆਤੀ ਜੀਵਨ ਦੇ ਬਾਰੇ 'ਚ ਦਿਖਾਇਆ ਗਿਆ ਹੈ। ਟਰੇਲਰ 'ਚ ਸੰਨੀ ਦੇ ਪਰਿਵਾਰ ਦੀ ਕਮਜ਼ੋਰ ਆਰਥਿਕ ਸਥਿਤੀ ਦਿਖਾਈ ਗਈ ਹੈ।

Punjabi Bollywood Tadka

ਟਰੇਲਰ 'ਚ ਸੰਨੀ ਦੀ ਪਰਵਰਿਸ਼ ਕਿਵੇਂ ਹੋਈ। ਉਨ੍ਹਾਂ ਨੇ ਜੀਵਨ ਬਿਤਾਉਣ ਲਈ ਕੀ ਕੁਝ ਕੀਤਾ। ਫਿਲਮ 'ਚ ਅਜਿਹੇ ਹੀ ਪਹਿਲੂਆਂ ਨੂੰ ਕੇਂਦਰਿਤ ਕੀਤਾ ਗਿਆ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਅਭਿਨੇਤਰੀ ਖੁਦ ਦੇ ਜੀਵਨ 'ਤੇ ਬਣ ਰਹੀ ਬਾਇਓਪਿਕ 'ਚ ਆਪਣਾ ਕਿਰਦਾਰ ਨਿਭਾਵੇਗੀ।

Punjabi Bollywood Tadka

ਵੈੱਬ ਸੀਰੀਜ਼ 'ਚ ਸੰਨੀ ਦੇ ਬਚਪਨ ਦਾ ਕਿਰਦਾਰ 14 ਸਾਲਾ ਰਸਾ ਸੌਜਨੀ ਪਲੇਅ ਕਰ ਰਹੀ ਹੈ। ਸੰਨੀ ਲਿਓਨ 'ਤੇ ਬਣੀ ਇਸ ਵੈੱਬ ਸੀਰੀਜ਼ ਨੂੰ 16 ਜੁਲਾਈ ਤੋਂ ਜ਼ੀ 5 ਐੱਪ 'ਤੇ ਸ਼ੁਰੂ ਕੀਤਾ ਜਾਵੇਗਾ, ਜਿਸ ਦਾ ਨਿਰਦੇਸ਼ਨ ਆਦਿਤਿਆ ਦੱਤ ਕਰ ਰਹੇ ਹਨ।

Punjabi Bollywood Tadka

ਇਸ ਤੋਂ ਇਲਾਵਾ ਵੈੱਬ ਸੀਰੀਜ਼ ਦਾ ਨਿਰਮਾਣ ਸੰਯੁਕਤ ਰੂਪ ਤੋਂ ਨਮਹ ਪਿਕਚਰਸ ਅਤੇ ਫ੍ਰੈੱਸ਼ ਲਾਈਮ ਫਿਲਮਸ ਕਰ ਰਹੇ ਹਨ।

Punjabi Bollywood Tadka

ਸੰਨੀ ਲਿਓਨੀ ਦੀ ਜ਼ਿੰਦਗੀ ਬੇਹੱਦ ਦਿਲਚਸਪ ਹੈ, ਜਿਸ ਦਾ ਖੁਲਾਸਾ ਟਰੇਲਰ ਦੇਖ ਕੇ ਹੋ ਗਿਆ ਹੈ।

Punjabi Bollywood Tadka

ਹੁਣ ਦੇਖਣਾ ਹੋਵੇਗਾ ਕਿ ਵੈੱਬ ਸੀਰੀਜ਼ ਨੂੰ ਪ੍ਰਸ਼ੰਸਕ ਕਿੰਨਾ ਪਸੰਦ ਕਰਦੇ ਹਨ।

Punjabi Bollywood Tadka


Tags: Sunny LeoneWeb Series Karenjit Kaur The Untold Story of Sunny Leone MumbaiSpecial Screening

Edited By

Chanda Verma

Chanda Verma is News Editor at Jagbani.