FacebookTwitterg+Mail

ਬਾਇਓਪਿਕ ਰਾਹੀਂ ਜਾਣੋ ਸੰਨੀ ਲਿਓਨ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਇਹ ਦਿਲਚਸਪ ਗੱਲਾਂ

sunny leone
18 July, 2018 03:13:46 PM

ਮੁੰਬਈ (ਬਿਊਰੋ)— ਸਾਬਕਾ ਐਡਲਟ ਸਟਾਰ ਸੰਨੀ ਲਿਓਨ ਦੀ ਬਾਇਓਪਿਕ 'ਕਰਨਜੀਤ : ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨ' ਚਰਚਾ 'ਚ ਬਣੀ ਹੋਈ ਹੈ। ਡਿਜ਼ੀਟਲ ਪਲੈਟਫਾਰਮ ਜ਼ੀ-5 'ਤੇ ਰਿਲੀਜ਼ ਇਸ ਵੈੱਬ ਸੀਰੀਜ਼ 'ਚ 10 ਐਪੀਸੋਡ ਰਾਹੀਂ ਸੰਨੀ ਲਿਓਨ ਦੀ ਜ਼ਿੰਦਗੀ ਦੱਸੀ ਗਈ ਹੈ। ਇਹ ਪਹਿਲੀ ਅਜਿਹੀ ਵੈੱਬ ਸੀਰੀਜ਼ ਬਾਇਓਪਿਕ ਹੈ, ਜਿਸ 'ਚ ਮੁੱਖ ਕਿਰਦਾਰ ਨੇ ਖੁਦ ਹੀ ਆਪਣੀ ਭੂਮਿਕਾ ਨਿਭਾਈ ਹੈ। 

Punjabi Bollywood Tadka
ਪਹਿਲੇ ਐਪੀਸੋਡ 'ਚ ਸੰਨੀ ਲਿਓਨ ਤੋਂ ਪੱਤਰਕਾਰ ਅਨੁਪਮ ਵੱਲੋਂ ਇੰਟਰਵਿਊ ਲੈਂਦੇ ਦਿਖਾਇਆ ਗਿਆ ਹੈ। ਇਸ ਦੌਰਾਨ ਸੰਨੀ ਕਈ ਤਿੱਖੇ ਸਵਾਲਾਂ ਦਾ ਜਵਾਬ ਦਿੰਦੀ ਹੈ। ਐਡਲਟ ਸਟਾਰ ਬਣਨ ਬਾਰੇ ਸੰਨੀ ਕਹਿੰਦੀ ਹੈ ਕਿ ਇਸ ਲਈ ਗਟਸ (ਹਿੰਮਤ) ਚਾਹੀਦੇ ਹਨ। ਕੱਪੜੇ ਲਾਹੁਣ ਲਈ ਮਜ਼ਬੂਤ ਇਰਾਦਿਆਂ ਦੀ ਜ਼ਰੂਰਤ ਹੁੰਦੀ ਹੈ। ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।

Punjabi Bollywood Tadka
ਸੰਨੀ ਬਾਰੇ ਦੱਸਿਆ ਗਿਆ ਹੈ ਕਿ ਜਦੋਂ ਉਹ 13 ਸਾਲ ਦੀ ਸੀ ਤਾਂ ਉਨ੍ਹਾਂ ਦੀ ਫੈਮਿਲੀ ਕੈਨੇਡਾ ਤੋਂ ਲਾਸ ਏਂਜਲਸ ਸੈਟਲ ਹੋ ਗਈ ਸੀ। ਹਾਲਾਂਕਿ ਸੰਨੀ ਲਾਸ ਏਂਜਲਸ ਨਹੀਂ ਜਾਣਾ ਚਾਹੁੰਦੀ ਸੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਹ ਆਪਣੇ ਦੋਸਤਾਂ ਤੋਂ ਵੱਖ ਹੋ ਜਾਵੇਗੀ।

Punjabi Bollywood Tadka

ਸੰਨੀ ਬਚਪਨ 'ਚ ਕਾਫੀ ਚੰਗਾ ਗਾਉਂਦੀ ਸੀ। ਬਾਇਓਪਿਕ 'ਚ ਉਨ੍ਹਾਂ ਨੂੰ ਗੁਰਦੁਆਰੇ 'ਚ ਗਾਉਂਦੇ ਹੋਏ ਦਿਖਾਇਆ ਗਿਆ ਹੈ।

Punjabi Bollywood Tadka
ਸੰਨੀ ਲਿਓਨ ਨੂੰ ਗਲੈਮਰਸ ਪਾਰਟੀਆਂ 'ਚ ਜਾਣ ਦਾ ਸ਼ੌਕ ਅਤੇ ਮੈਗਜ਼ੀਨ ਦੇ ਕਵਰ ਪੇਜ਼ 'ਤੇ ਆਉਣ ਦੀ ਚਾਹਤ ਬਚਪਨ ਤੋਂ ਸੀ। ਬਾਇਓਪਿਕ 'ਚ ਵੀ ਇਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

Punjabi Bollywood Tadka
ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਸੰਨੀ ਆਪਣੇ ਮਾਤਾ-ਪਿਤਾ 'ਤੇ ਡਿਪੈਂਡ ਨਾ ਰਹਿ ਕੇ ਖੁਦ ਪੈਸੇ ਕਮਾਉਣਾ ਚਾਹੁੰਦੀ ਸੀ। ਇਸ ਲਈ ਉਨ੍ਹਾਂ ਨੇ ਜੂਸ ਵੇਚਿਆ, ਘਰ-ਘਰ ਅਖਬਾਰ ਸੁੱਟੇ ਅਤੇ ਕਈ ਅਜਿਹੇ ਕੰਮ ਕੀਤੇ।

Punjabi Bollywood Tadka
ਸੰਨੀ ਨੂੰ ਉਨ੍ਹਾਂ ਦੇ ਘਰ ਅਤੇ ਸਕੂਲ ਫ੍ਰੈਂਡਸ ਵਿਚਕਾਰ ਸੰਨੀ ਜਾਂ ਕਰਨਜੀਤ ਨਹੀਂ ਬਲਕਿ ਗੋਗੂ ਕਹਿ ਕੇ ਸੱਦਿਆ ਜਾਂਦਾ ਸੀ।

Punjabi Bollywood Tadka
ਸੰਨੀ ਦੀ ਬਾਇਓਪਿਕ 'ਚ ਉਨ੍ਹਾਂ ਦੇ ਪਹਿਲੀ ਕਿੱਸ ਦਾ ਵੀ ਜ਼ਿਕਰ ਹੈ। ਉਹ ਸਕੂਲ ਦੇ ਇਕ ਲੜਕੇ ਨੂੰ ਕਿੱਸ ਕਰਦੀ ਹੈ, ਜਿਸ ਨੂੰ ਉਨ੍ਹਾਂ ਦੇ ਪਿਤਾ ਜਸਪਾਲ ਸਿੰਘ ਵੋਹਰਾ ਦੇਖ ਲੈਂਦੇ ਹਨ। ਇਸ ਤੋਂ ਬਾਅਦ ਉਹ ਲੜਕੇ ਦੇ ਪਿਤਾ ਨੂੰ ਉਸ ਦੇ ਹੱਥ-ਪੈਰ ਤੋੜਣ ਦੀ ਧਮਕੀ ਦਿੰਦੇ ਹਨ।

Punjabi Bollywood Tadka
ਸੰਨੀ ਦੇ ਪਹਿਲੇ ਫੋਟੋਸ਼ੂਟ ਦਾ ਵੀ ਜ਼ਿਕਰ ਹੈ। ਇਸ 'ਚ ਉਹ ਬੋਲਡ ਅੰਦਾਜ਼ 'ਚ ਨਜ਼ਰ ਆਈ।

Punjabi Bollywood Tadka
ਸੰਨੀ ਲਿਓਨ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਬੋਲਡ ਫੋਟੋਸ਼ੂਟ ਦਾ ਪਤਾ ਉਸ ਸਮੇਂ ਚੱਲਦਾ ਹੈ, ਜਦੋਂ ਉਹ ਇਕ ਬੁੱਕ ਸਟੋਰ 'ਤੇ ਕਿਤਾਬਾਂ ਖਰੀਦਣ ਜਾਂਦੇ ਹਨ ਅਤੇ ਇਕ  ਮੈਗਜ਼ੀਨ ਦੇ ਕਵਰ 'ਤੇ ਆਪਣੀ ਬੇਟੀ ਦੀ ਬੋਲਡ ਤਸਵੀਰ ਦੇਖਦੇ ਹਨ।


Tags: Sunny LeoneBiopicKarenjit Kaur The Untold Story of Sunny Leone

Edited By

Chanda Verma

Chanda Verma is News Editor at Jagbani.