ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦੇ ਪਤੀ ਡੇਨੀਅਲ ਵੈੱਬਰ ਨੇ ਬੀਤੇ ਦਿਨੀਂ 40ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਦੱਸ ਦੇਈਏ ਕਿ ਸੰਨੀ ਲਿਓਨ ਆਪਣੇ ਪਤੀ ਲਈ ਸਰਪ੍ਰਾਈਜ਼ ਪਾਰਟੀ ਦਾ ਆਯੋਜਨ ਕੀਤਾ ਸੀ। ਇਸ ਦੌਰਾਨ ਸੰਨੀ ਲਿਓਨ ਨੇ ਬਲੈਕ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਹੀ ਸ਼ਾਨਦਾਰ ਲੱਗ ਰਹੀ ਸੀ।
ਦੂਜੇ ਪਾਸੇ ਸੰਨੀ ਲਿਓਨ ਦੇ ਪਤੀ ਡੇਨੀਅਲ ਵੈੱਬਰ ਨੇ ਵ੍ਹਾਈਟ ਸ਼ਰਟ ਨਾਲ ਬਲੈਕ ਪੈਂਟ ਪਾਈ ਸੀ, ਜਿਸ 'ਚ ਉਹ ਕਾਫੀ ਕੂਲ ਨਜ਼ਰ ਆ ਰਹੇ ਸਨ।
ਕਪੱਲ ਨੇ ਮੀਡੀਆ ਫੋਟੋਗ੍ਰਾਫਰਜ਼ ਨੂੰ ਦੇਖ ਕੇ ਕਾਫੀ ਸਟਾਈਲਿਸ਼ ਲੁੱਕ ਨਾਲ ਪੋਜ਼ ਦਿੱਤੇ। ਦੋਵਾਂ ਦੀਆਂ ਇਹ ਖਾਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਤਸਵੀਰਾਂ 'ਚ ਇਹ ਕਪੱਲ ਆਪਣੇ ਤਿੰਨੋਂ ਬੱਚਿਆਂ ਦੇ ਬਿਨਾਂ ਇਕੱਲੇ ਹੀ ਕਵਾਲਿਟੀ ਟਾਈਮ ਸਪੈਂਡ ਕਰਦੇ ਹੋਏ ਨਜ਼ਰ ਆ ਰਿਹਾ ਹੈ। ਦੋਵਾਂ ਦੀ ਜ਼ਬਰਦਸਤ ਕੈਮਿਸਟਰੀ ਫੈਨਜ਼ ਨੂੰ ਖੂਬ ਪਸੰਦ ਆ ਰਹੀ ਹੈ।
ਇਸ ਤੋਂ ਪਹਿਲਾਂ ਵੀ ਸੰਨੀ ਦੀਆਂ ਪਤੀ ਡੇਨੀਅਲ ਨਾਲ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਸਨ।
ਫਿਲਮਾਂ ਦੀ ਗੱਲ ਕਰੀਏ ਤਾਂ ਸੰਨੀ ਲਿਓਨ ਪਿਛਲੇ ਦਿਨਾਂ ਤੋਂ ਆਪਣੀ ਬਾਇਓਪਿਕ ਵੈੱਬ ਸੀਰੀਜ਼ 'ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨ' ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਚੁੱਕੀ ਹੈ।