FacebookTwitterg+Mail

ਧੀ ਨਿਸ਼ਾ ਨਾਲ ਸੰਨੀ ਲਿਓਨ ਨੇ ਤਸਵੀਰ ਸ਼ੇਅਰ ਕਰਕੇ ਆਖੀ ਇਹ ਦਿਲ ਦੀ ਗੱਲ

sunny leone and nisha kaur weber
04 September, 2018 10:24:23 AM

ਮੁੰਬਈ(ਬਿਊਰੋ)—  ਐਡਲਟ ਸਟਾਰ ਸੰਨੀ ਲਿਓਨ ਬਾਲੀਵੁੱਡ ਤੇ ਟੀ. ਵੀ. ਦੀ ਦੁਨੀਆ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੀ ਧੀ ਨਿਸ਼ਾ ਕੌਰ ਨਾਲ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਸਨੀ ਕਾਫੀ ਖੂਬਸੂਰਤ ਲੁੱਕ 'ਚ ਨਜ਼ਰ ਆ ਰਹੀ ਹੈ।

Punjabi Bollywood Tadka

ਉਸ ਨੇ ਧੀ ਨਿਸ਼ਾ ਨੂੰ ਫੜ੍ਹਿਆ ਹੋਇਆ ਹੈ ਪਰ ਨਿਸ਼ਾ ਦਾ ਫੇਸ ਕੈਮਰੇ ਵੱਲ ਨਹੀਂ ਹੈ ਕਿਉਂਕਿ ਨਿਸ਼ਾ ਖਿੜਕੀ ਤੋਂ ਬਾਹਰ ਕੁਝ ਦੇਖਦੀ ਨਜ਼ਰ ਆ ਰਹੀ ਹੈ। ਆਾਪਣੀ ਇਹ ਤਸਵੀਰ ਸੰਨੀ ਲਿਓਨ ਨੇ ਇੰਸਟਾਗ੍ਰਾਮ 'ਤੇ ਖੁਦ ਸ਼ੇਅਰ ਕੀਤੀ ਹੈ। ਇਸ ਦੇ ਨਾਲ ਉਸ ਨੇ ਕੈਪਸ਼ਨ 'ਚ ਬੇਹੱਦ ਖਾਸ ਲਿਖਿਆ ਹੈ, ਜੋ ਉਸ ਦੇ ਦਿਲ ਦੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਦਾ ਹੈ।

Punjabi Bollywood Tadka

ਇਸ 'ਚ ਸੰਨੀ ਨੇ ਲਿਖਿਆ, “ਕਾਸ਼! ਮੇਰੀ ਧੀ ਬੀ. ਐਸ. ਇੰਨਾ ਜਾਣ ਪਾਉਂਦੀ ਕਿ ਮੈਂ ਇਸ ਨੂੰ ਕਿੰਨਾ ਪਿਆਰ ਕਰਦੀ ਹਾਂ, ਰੱਬ ਦੀ ਦਿੱਤੀ ਮੇਰੀ ਪਰੀ ਹੈ।'' ਸੰਨੀ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਨੂੰ ਕੁਝ ਹੀ ਘੰਟਿਆਂ 'ਚ ਲੱਖਾਂ ਹੀ ਲਾਈਕਸ ਮਿਲ ਗਏ।

Punjabi Bollywood Tadka
ਦੱਸ ਦੇਈਏ ਕਿ ਸੰਨੀ ਨੇ ਇਹ ਤਸਵੀਰ ਦੁਬਈ ਦੇ ਸਕਾਈਸਪ੍ਰੈਪਰ ਦੇ ਅੰਦਰ ਤੋਂ ਲਈ ਹੈ। ਇਨ੍ਹੀਂ ਦਿਨੀਂ ਸੰਨੀ ਫਿਲਮਾਂ ਤੋਂ ਬ੍ਰੇਕ ਲੈ ਕੇ ਦੁਬਈ 'ਚ ਛੁੱਟੀਆਂ ਦਾ ਮਜ਼ਾ ਲੈ ਰਹੀ ਹੈ। ਸੰਨੀ ਤੇ ਡੇਨੀਅਲ ਵੈੱਬਰ ਨੇ ਸਾਲ 2017 'ਚ ਨਿਸ਼ਾ ਨੂੰ ਮਹਾਰਾਸ਼ਟਰ ਦੇ ਲਾਤੂਰ ਤੋਂ ਗੋਦ ਲਿਆ ਸੀ।

Punjabi Bollywood Tadka

ਕੁਝ ਦਿਨ ਪਹਿਲਾਂ ਸਨੀ ਨੇ ਨਿਸ਼ਾ ਦਾ ਜਨਮਦਿਨ ਵੀ ਮਨਾਇਆ ਸੀ, ਜਿਸ ਦੀਆਂ ਤਸਵੀਰਾਂ ਵੀ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ।

Punjabi Bollywood Tadka

Punjabi Bollywood Tadka


Tags: Sunny LeoneNisha Kaur WeberMajor FeelsInstagramBollywood Celebrity

Edited By

Sunita

Sunita is News Editor at Jagbani.