FacebookTwitterg+Mail

ਸੰਨੀ ਲਿਓਨ ਨੇ ਧੀ ਨਿਸ਼ਾ ਕੌਰ ਵੈੱਬਰ ਲਈ ਲਿਖਿਆ ਭਾਵੁਕ ਮੈਸੇਜ

sunny leone and nisha kaur weber
16 October, 2018 09:55:38 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਇਨ੍ਹੀਂ ਦਿਨੀਂ ਆਪਣੇ ਪਤੀ ਤੇ ਧੀ ਨਿਸ਼ਾ ਕੌਰ ਵੈੱਬਰ ਨਾਲ ਮੈਕਸੀਕੋ 'ਚ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਇਸ ਦੇ ਨਾਲ ਹੀ ਸੰਨੀ ਲਿਓਨ ਨੇ ਸੋਸ਼ਲ ਮੀਡੀਆ 'ਤੇ ਹਾਲ ਹੀ 'ਚ ਕਾਫੀ ਤਸਵੀਰਾਂ ਪੋਸਟ ਕੀਤੀਆਂ ਹਨ। ਅੱਜ ਸੰਨੀ ਦੀ ਧੀ ਨਿਸ਼ਾ ਦਾ ਜਨਮ ਦਿਨ ਹੈ।

Punjabi Bollywood Tadka

ਇਸ ਦੀ ਵਧਾਈ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਤੇ ਭਾਵੁਕ ਮੈਸਜ ਲਿਖ ਕੇ ਦਿੱਤੀ ਹੈ। ਸੰਨੀ ਨੇ ਆਪਣੀ ਤੇ ਨਿਸ਼ਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਇੰਸਟਾਗ੍ਰਾਮ 'ਤੇ ਲਿਖਿਆ, “ਦੁਨੀਆ ਦੀ ਸਭ ਤੋਂ ਖੂਬਸੂਰਤ ਪਰੀ ਲਈ। ਮੇਰੀ ਪਿਆਰੀ ਧੀ ਨੂੰ ਜਨਮਦਿਨ ਮੁਬਾਰਕ ਹੋਵੇ!

Punjabi Bollywood Tadka

ਤੁਸੀਂ ਮੇਰੀ ਸਨਸ਼ਾਇਨ ਹੋ...ਮੇਰੀ ਇਕਲੌਤੀ ਸਾਨਸ਼ਾਇਨ...ਮੈਂ ਤੁਹਾਨੂੰ ਬੇਹੱਦ ਪਿਆਰ ਕਰਦੀ ਹਾਂ...ਤੁਸੀਂ ਸ਼ਾਇਦ ਕਦੇ ਨਹੀਂ ਜਾਣ ਪਾਓਗੇ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦੀ ਹਾਂ! ਮੇਰੀ ਸਨਸ਼ਾਇਨ ਕਦੇ ਦੂਰ ਨਾ ਜਾਵੇ।'' ਇਸ ਦੇ ਨਾਲ ਹੀ ਸੰਨੀ ਦੇ ਪਤੀ ਡੈਨੀਅਲ ਵੈੱਬਰ ਨੇ ਵੀ ਨਿਸ਼ਾ ਦੀ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਜਨਮਦਿਨ ਦੀ ਵਧਾਈ ਦਿੱਤੀ ਹੈ ਤੇ ਲਿਖਿਆ ਹੈ, “ਹਰ ਦਿਨ ਤੁਹਾਡੇ ਨਾਲ ਇਕ ਸੱਚਾ ਆਸ਼ੀਰਵਾਦ ਹੈ।

Punjabi Bollywood Tadka

ਮੈਂ ਰੋਜ਼ ਰੱਬ ਦਾ ਸ਼ੁਕਰਾਨਾ ਕਰਦਾ ਹਾਂ ਕਿ ਉਹ ਤੁਹਾਨੂੰ ਸਾਡੀ ਜ਼ਿੰਦਗੀ 'ਚ ਲੈ ਕੇ ਆਏ। ਤੁਸੀਂ ਮਤਲਬ JOY।'' ਨਿਸ਼ਾ ਜਦੋਂ 21 ਮਹੀਨਿਆ ਦੀ ਸੀ ਤਾਂ ਸੰਨੀ-ਡੈਨੀਅਲ ਨੇ ਉਸ ਨੂੰ ਗੋਦ ਲਿਆ ਸੀ। ਨਿਸ਼ਾ ਤੋਂ ਇਲਾਵਾ ਸੰਨੀ ਦੋ ਮੁੰਡਿਆਂ ਦੀ ਮਾਂ ਵੀ ਹੈ।

Punjabi Bollywood Tadka

ਨਿਸ਼ਾ ਨੂੰ ਲਾਤੁਰ ਤੋਂ ਗੋਦ ਲਿਆ ਸੀ, ਜਿਸ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਦਿੱਤੀ ਸੀ। ਇਸ ਦੇ ਨਾਲ ਹੀ ਨਿਸ਼ਾ ਕੌਰ ਵੈਬਰ 3 ਸਾਲ ਦੀ ਹੋ ਗਈ ਹੈ, ਜਿਸ ਨੂੰ ਜਨਮ ਦਿਨ ਬਹੁਤ ਮੁਬਾਰਕ।

Punjabi Bollywood Tadka


Tags: Sunny Leone Daniel Weber Nisha Kaur Weber Maharashtra Latur Karenjit Kaur The Untold Story of Sunny Leone

Edited By

Sunita

Sunita is News Editor at Jagbani.