FacebookTwitterg+Mail

ਸੰਨੀ ਲਿਓਨ ਨੇ ਸਾਰਿਆਂ ਸਾਹਮਣੇ ਸੰਨੀ ਦਿਓਲ ਤੋਂ ਮੰਗੀ ਮੁਆਫੀ, ਇਹ ਹੈ ਮਾਮਲਾ

sunny leone and sunny deol
11 December, 2019 02:33:59 PM

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਅਦਾਕਾਰ ਸੰਨੀ ਦਿਓਲ ਤੋਂ ਮੁਆਫੀ ਮੰਗੀ ਹੈ। ਸੰਨੀ ਲਿਓਨੀ ਨੇ ਇਸ ਸਾਲ ਸਿੰਗਾਪੁਰ 'ਚ ਹੋਏ ਇੰਟਰਨੈਸ਼ਨਲ ਭੋਜਪੁਰੀ ਫਿਲਮ ਐਵਾਰਡ IBFA 2019 ਦੌਰਾਨ ਸੰਨੀ ਦਿਓਲ ਤੋਂ ਸ਼ਰੇਆਮ ਮੁਆਫੀ ਮੰਗੀ। ਐਵਾਰਡ ਸ਼ੋਅ 'ਚ ਸਾਰੇ ਭੋਜਪੁਰੀ ਐਕਟਰ ਅਤੇ ਕੁਝ ਬਾਲੀਵੁੱਡ ਸੈਲੇਬ੍ਰਿਟੀਜ਼ ਵੀ ਮੌਜੂਦ ਸਨ। ਐਵਾਰਡ ਸ਼ੋਅ 'ਚ ਅਦਾਕਾਰਾ ਸੰਨੀ ਲਿਓਨੀ ਨੇ ਸੰਨੀ ਦਿਓਲ ਤੋਂ ਇਸ ਲਈ ਮੁਆਫੀ ਮੰਗੀ ਕਿਉਂਕਿ ਜੋਕਸ ਅਤੇ ਮੀਮਸ ਦੋਵਾਂ ਦੇ ਇਕ ਹੀ ਨਾਂ ਕਾਰਨ ਬਣਦੇ ਹਨ। ਲਿਓਨੀ ਦੇ ਜਵਾਬ 'ਚ ਸੰਨੀ ਦਿਓਲ ਮੁਸਕਰਾਏ ਅਤੇ ਸਿਰ ਹਿਲਾ ਕੇ ਹੁੰਗਾਰਾ ਦਿੱਤਾ। ਇਸ ਈਵੈਂਟ 'ਚ ਜ਼ਰੀਨ ਖਾਨ ਵੀ ਮੌਜੂਦ ਸੀ। ਇੰਟਰਨੈਸ਼ਨਲ ਭੋਜਪੁਰੀ ਫਿਲਮ ਐਵਾਰਡ 'ਚ ਰਵੀ ਕਿਸ਼ਨ, ਮਨੋਜ ਤਿਵਾਰੀ, ਪਵਨ ਸਿੰਘ, ਦਿਨਸ਼ ਲਾਲ ਯਾਦਵ ਨਿਹਰੂਆ ਵਰਗੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।

ਦੱਸ ਦਈਏ ਕਿ ਇੰਟਰਨੈਸ਼ਨਲ ਭੋਜਪੁਰੀ ਫਿਲਮ ਐਵਾਰਡ 'ਚ ਕਾਜਲ ਨੇ ਬੈਸਟ ਐਕਟ੍ਰੈਸ ਦਾ ਐਵਾਰਡ ਜਿੱਤਿਆ। ਪਵਨ ਸਿੰਘ ਨੇ 'ਮਾਂ ਤੁਝੇ ਸਲਾਮ' ਲਈ ਬੈਸਟ ਐਕਟਰ 'ਜੂਰੀ ਐਵਾਰਡ' ਹਾਸਲ ਕੀਤਾ। ਨਿਰਹੂਆ ਨੇ ਫਿਲਮ 'ਬਾਰਡਰ' ਲਈ ਬੈਸਟ ਐਕਟਰ ਕ੍ਰਿਟਿਕਸ ਐਵਾਰਡ ਜਿੱਤਿਆ।
Image result for Sunny Leone and Sunny Deol
ਦੱਸਣਯੋਗ ਹੈ ਕਿ ਸੰਨੀ ਲਿਓਨ ਨੇ ਹਾਲ ਹੀ 'ਚ ਆਪਣੇ ਨਵੇਂ ਗੀਤ 'ਹੈਲੋਜੀ' ਨਾਲ ਇੰਟਰਨੈਟ 'ਤੇ ਤਹਿਲਕਾ ਮਚਾਇਆ ਹੋਇਆ ਹੈ। ਇਹ ਗੀਤ  ALTBalaji ਅਤੇ ZEE5  'ਚ Ragini MMS season 2 ਦਾ ਸੀ। ਉਥੇ ਹੀ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਦੇ ਮੌਜੂਦਾ ਐੱਮ. ਪੀ. ਹਨ। ਹਿੰਦੀ ਫਿਲਮਾਂ 'ਚ ਆਪਣੀ ਥਾਂ ਬਣਾਉਣ ਵਾਲੇ ਸੰਨੀ ਦਿਓਲ ਨੇ 2 ਰਾਸ਼ਟਰੀ ਫਿਲਮ ਪੁਰਸਕਾਰ ਅਤੇ 2 ਫਿਲਮਫੇਅਰ ਪੁਰਸਕਾਰ ਜਿੱਤੇ ਹਨ।
 


Tags: Sunny LeoneSunny DeolInternational Bhojpuri Film Awards 2019Ravi KishanManoj TiwariPawan SinghDinesh Lal Yadav NiharuaAmrapali DubeyAnjana SinghKajal Raghavani

About The Author

sunita

sunita is content editor at Punjab Kesari