FacebookTwitterg+Mail

ਤਨੁਸ਼੍ਰੀ ਤੋਂ ਬਾਅਦ ਸੰਨੀ ਲਿਓਨ ਨੇ ਕੀਤਾ ਜਿਨਸੀ ਸੋਸ਼ਣ ਦੀ ਘਟਨਾ ਦਾ ਖੁਲਾਸਾ

sunny leone and tanushree dutta
29 September, 2018 09:51:17 AM

ਮੁੰਬਈ(ਬਿਊਰੋ)— ਦੁਨੀਆ ਭਰ 'ਚ ਅਦਾਕਾਰ ਮੀਟੂ ਮੁਹਿੰਮ ਤਹਿਤ ਆਪਣੇ ਨਾਲ ਹੋਏ ਜਿਨਸੀ ਸੋਸ਼ਣ ਖਿਲਾਫ ਖੁੱਲ੍ਹ ਕੇ ਬੋਲ ਰਹੇ ਹਨ। ਇਸੇ ਮੁਹਿੰਮ ਤਹਿਤ ਬਾਲੀਵੁੱਡ ਦੀਆਂ ਕਈ ਅਦਾਕਾਰਾਂ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਹੁਣ ਇਸ ਕੜੀ 'ਚ ਅਦਾਕਾਰਾ ਸੰਨੀ ਲਿਓਨੀ ਦਾ ਵੀ ਨਾਂ ਜੁੜ ਗਿਆ ਹੈ। ਉਸ ਨੇ ਦੱਸਿਆ, ''ਮੈਨੂੰ 18 ਸਾਲ ਦੀ ਉਮਰ 'ਚ ਜਿਨਸੀ ਸੋਸ਼ਣ ਦਾ ਸਾਹਮਣਾ ਕਰਨਾ ਪਿਆ ਸੀ। ਮੈਂ ਆਪਣਾ ਪਹਿਲਾ ਸੰਗੀਤਕ ਵੀਡੀਓ ਸ਼ੂਟ ਕਰ ਰਹੀ ਸੀ, ਉਦੋਂ ਉੱਥੇ ਇਕ ਵਿਅਕਤੀ ਆਇਆ ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ। ਇਸ ਤੋਂ ਬਾਅਦ ਸੰਨੀ ਨੇ ਨਿਰਮਾਤਾ ਤੇ ਨਿਰਦੇਸ਼ਕ ਕੋਲ ਇਸ ਦੀ ਸ਼ਿਕਾਇਤ ਕੀਤੀ।''

Punjabi Bollywood Tadka
ਪਿਛਲੇ ਦਿਨਾਂ ਤੋਂ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਆਪਣੇ ਨਾਲ ਹੋਈ ਘਟਨਾ ਬਾਰੇ ਵੀ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਸਾਲ 2008 'ਚ ਫਿਲਮ 'ਹਾਰਨ ਓਕੇ ਪਲੀਜ਼' ਦੇ ਡਾਂਸ ਨੰਬਰ ਦੀ ਸ਼ੂਟਿੰਗ ਦੌਰਾਨ ਮਸ਼ਹੂਰ ਐਕਟਰ ਨਾਨਾ ਪਾਟੇਕਰ ਨੇ ਮੇਰੇ ਨਾਲ ਬਦਸਲੂਕੀ ਕੀਤੀ ਸੀ। ਅਦਾਕਾਰਾ ਨੇ ਕਿਹਾ ਕਿ ਨਾਨਾ ਨੇ ਉਸ ਦਾ ਹੱਥ ਫੜ੍ਹਿਆ ਤੇ ਆਪਣੇ ਵੱਲ ਖਿੱਚ ਲਿਆ। ਇਸ ਦੇ ਨਾਲ ਹੀ ਕੋਰੀਓਗ੍ਰਾਫਰ ਨੂੰ ਕਿਹਾ ਕਿ ਉਹ ਪਿੱਛੇ ਹੀ ਰਹੇ ਤੇ ਖੁਦ ਦੱਸਣ ਲੱਗੇ ਕਿ ਡਾਂਸ ਕਿਵੇਂ ਕਰਨਾ ਹੈ। ਇੱਥੋਂ ਤਕ ਕਿ ਉਹ ਉਸ ਨਾਲ ਫਿਲਮ 'ਚ ਇਕ ਇੰਟੀਮੇਟ ਸੀਨ ਫਿਲਮਾਉਣਾ ਚਾਹੁੰਦੇ ਸਨ। ਜਦੋਂਕਿ ਉਸ ਦੇ ਇਕਰਾਰਨਾਮੇ 'ਚ ਸਾਫ ਤੌਰ 'ਤੇ ਲਿਖਿਆ ਸੀ ਕਿ ਉਸ ਦਾ ਡਾਂਸ ਸੀਕਵਲ ਇਕੱਲੀ ਦਾ ਹੋਵੇਗਾ।

Punjabi Bollywood Tadka
ਇਸ ਤੋਂ ਪਹਿਲਾਂ ਅਦਾਕਾਰਾ ਰਾਧਿਕਾ ਆਪਟੇ ਨੇ ਜਿਨਸੀ ਸੋਸ਼ਣ 'ਤੇ ਕਿਹਾ ਸੀ, ''ਜਦੋਂ ਦੱਖਣ ਦੇ ਸੁਪਰਸਟਾਰ ਨੇ ਸ਼ੂਟਿੰਗ ਦੇ ਪਹਿਲੇ ਦਿਨ ਹੀ ਮੈਨੂੰ ਗਲਤ ਤਰੀਕੇ ਨਾਲ ਛੋਹਿਆ ਸੀ, ਤਾਂ ਮੈਂ ਉਸ ਸੁਪਰਸਟਾਰ ਨੂੰ ਥੱਪੜ ਤੱਕ ਮਾਰ ਦਿੱਤਾ ਸੀ। ਰਾਧਿਕਾ ਨੇ ਦੱਸਿਆ ਕਿ ਉਹ ਉਸ ਅਦਾਕਾਰ ਨੂੰ ਪਹਿਲਾਂ ਕਦੇ ਵੀ ਨਹੀਂ ਸੀ ਮਿਲੀ।

Punjabi Bollywood Tadka
ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਵੀ ਆਪਣੇ ਨਾਲ ਹੋਏ ਜਿਨਸੀ ਸੋਸ਼ਣ ਬਾਰੇ ਬੋਲਿਆ ਸੀ। ਅਦਾਕਾਰਾ ਨੇ ਮੁੰਬਈ ਮਿਰਰ ਨੂੰ ਦਿੱਤੇ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ, ''56 ਦਿਨ ਕਿਸੇ ਦੂਰ-ਦੁਰਾਡੇ ਵਾਲੀ ਥਾਂ 'ਤੇ ਸ਼ੂਟਿੰਗ ਦੌਰਾਨ ਇਹ ਘਟਨਾ ਵਾਪਰੀ ਸੀ। ਸਵਰਾ ਨੇ ਕਿਹਾ ਕਿ ਜਦੋਂ ਮੈਂ ਬਿਲਕੁਲ ਨਵੀਂ ਸੀ, ਤਾਂ ਨਿਰਦੇਸ਼ਕ ਮੈਨੂੰ ਐੱਸ. ਐੱਮ. ਐੱਸ. ਰਾਹੀਂ ਰਾਤ ਦੇ ਖਾਣੇ ਦੀ ਪੇਸ਼ਕਸ਼ ਕਰਕੇ ਪ੍ਰੇਸ਼ਾਨ ਕੀਤਾ ਸੀ। ਉਹ ਉਸ ਨੂੰ ਦਿਨ ਰਾਤ ਫੋਨ ਕਰਕੇ ਤੰਗ ਕਰਦਾ ਸੀ। ਉਸ ਨੇ ਕਿਹਾ ਕਿ ਨਿਰਮਾਤਾ ਨੇ ਉਸ ਨੂੰ ਨਿਰਦੇਸ਼ਕ ਦੇ ਹੋਟਲ ਵਾਲੇ ਕਮਰੇ 'ਚ ਜਾਣ ਲਈ ਕਿਹਾ, ਜਿੱਥੇ ਉਹ ਸ਼ਰਾਬ ਪੀ ਰਿਹਾ ਸੀ।''

Punjabi Bollywood Tadka
ਖੁੱਲ੍ਹ ਕੇ ਆਪਣੀ ਗੱਲ ਰੱਖਣ ਵਾਲੀ ਰਿਚਾ ਚੱਢਾ ਨੇ ਕਾਸਟਿੰਗ ਕਾਊਚ ਬਾਰੇ ਆਪਣੀ ਬੇਬਾਕ ਰਾਏ ਰੱਖੀ। ਉਸ ਨੇ ਇਹ ਵੀ ਕਹਿ ਦਿੱਤਾ ਕਿ ਕਾਸਟਿੰਗ ਕਾਊਚ ਦਾ ਉਸ ਨੇ ਕਈ ਵਾਰ ਸਾਹਮਣਾ ਕੀਤਾ ਹੋਇਆ ਹੈ। ਰਿਚਾ ਨੇ ਦੱਸਿਆ ਕਿ ਪਲ ਭਰ ਲਈ ਉਸ ਨੂੰ ਕਾਫੀ ਬੁਰਾ ਲੱਗਿਆ, ਜਿਵੇਂ ਕਿਸੇ ਨੇ ਉਸ ਨੂੰ ਬੇਵਕੂਫ ਬਣਾਇਆ ਹੋਵੇ ਪਰ ਉਸ ਸਮੇਂ ਉਹ ਆਪਣੇ ਕਰੀਅਰ ਦੀ ਸ਼ੁਰੂਆਤ ਦੌਰ 'ਚ ਸੀ ਅਤੇ ਹੋ ਸਕਦਾ ਸੀ ਕਿ ਇਸ ਨਾਲ ਉਸ ਦਾ ਕਰੀਅਰ ਸੁਖਾਲਾ ਹੋ ਜਾਂਦਾ। ਉਸ ਨੇ ਕਿਹਾ ਕਿ ਮੈਨੂੰ ਲੱਗਾ ਕਿ ਇਹ ਉਹ ਰਸਤਾ ਨਹੀਂ ਹੋ ਸਕਦਾ ਕਿਉਂਕਿ ਅਦਾਕਾਰੀ ਇਕ ਕਲਾ ਹੈ ਤੇ ਇਸ 'ਚ ਮਿਲਾਵਟ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ।

Punjabi Bollywood Tadka


Tags: Sunny LeoneTanushree DuttaRadhika ApteRicha ChaddaSwara BhaskarSexual HarassmentBollywood Celebrity

Edited By

Sunita

Sunita is News Editor at Jagbani.