ਮੁੰਬਈ- ਅਦਾਕਾਰਾ ਸੰਨੀ ਲਿਓਨ ਨੂੰ ਪੇਟਾ ਦੇ ਪਰਸਨ ਆਫ ਦਿ ਯੀਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ ਉਸ ਨੂੰ ਆਵਾਰਾ ਕੁੱਤਿਆਂ ਅਤੇ ਬਿੱਲੀਆਂ ਨੂੰ ਬਚਾਉਣ ਨੂੰ ਉਤਸ਼ਾਹ ਦੇਣ ਵਿਚ ਉਨ੍ਹਾਂ ਦੇ ਸਮਰਪਣ ਅਤੇ ਹੱਲ ਲਈ ਉਨ੍ਹਾਂ ਦੀ ਹੱਤਿਆ ਕੀਤੇ ਜਾਣ ਨੂੰ ਲੈ ਕੇ ਪਸ਼ੂਆਂ ਪ੍ਰਤੀ ਉਨ੍ਹਾਂ ਦੇ ਤਰਸ ਲਈ ਦਿੱਤਾ ਜਾਵੇਗਾ। ਇਸ ਸਾਲ ਦੇ ਸ਼ੁਰੂ ਵਿਚ 35 ਸਾਲਾ ਅਭਿਨੇਤਰੀ ਸੰਗਠਨ ਦੇ ਇਕ ਵਿਗਿਆਪਨ ਵਿਚ ਦਿਸੀ ਸੀ।
ਦੱਸ ਦਈਏ ਕਿ ਅੱਜਕਲ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਰਈਸ' 'ਚ ਸੰਨੀ ਲਿਓਨ ਦੀਆਂ ਚਰਚਾਵਾਂ ਤੇਜ਼ ਹਨ। ਇਸ ਦਾ ਕਾਰਨ ਸੰਨੀ 'ਤੇ ਫਿਲਮਾਇਆ ਗਿਆ ਆਈਟਮ ਨੰਬਰ ਹੈ। 'ਲੈਲਾ ਮੈਂ ਲੈਲਾ' ਨਾਂ ਦਾ ਇਹ ਗੀਤ ਮੂਲ ਰੂਪ ਤੋਂ ਸੀਨੀਅਰ ਅਦਾਕਾਰਾ ਜੀਨਤ ਅਮਾਨ 'ਤੇ ਫਿਲਮਾਇਆ ਗਿਆ ਸੀ। ਬੀਤੇ 24 ਘੰਟੇ 'ਚ ਇਸ ਗੀਤ ਨੂੰ 6 ਮਿਲੀਅਨ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਇਸ ਨੂੰ ਇਕ ਲੱਖ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ ਹੈ। ਗੀਤ 'ਚ ਸੰਨੀ ਲਿਓਨ ਦੀ ਅਦਾ ਦੇਖਣ ਲਾਇਕ ਹੈ।