FacebookTwitterg+Mail

ਪੰਜਾਬੀ ਗੀਤਾਂ 'ਤੇ ਸੰਨੀ ਲਿਓਨੀ ਨੇ ਕੀਤੀ 'ਬੱਲੇ ਬੱਲੇ' (ਵੀਡੀਓਜ਼)

sunny leone balle balle
30 September, 2018 08:44:17 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ 'ਤੇ ਇਨ੍ਹੀਂ ਦਿਨੀਂ ਪੰਜਾਬੀ ਗੀਤਾਂ ਦਾ ਸਰੂਰ ਚੜ੍ਹਿਆ ਹੋਇਆ ਹੈ। ਇਕ ਤੋਂ ਬਾਅਦ ਇਕ ਉਹ ਪੰਜਾਬੀ ਗੀਤਾਂ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਸੰਨੀ ਲਿਓਨੀ ਆਪਣੇ ਪਤੀ ਡੈਨੀਅਲ ਵੈਬਰ ਤੇ ਆਪਣੇ ਕੁਝ ਦੋਸਤਾਂ ਨਾਲ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

Omg!! Yes it’s happening!!! Balle Balle!! @geege_on_video @ricardoferrise1 and @dirrty99

A post shared by Sunny Leone (@sunnyleone) on Sep 29, 2018 at 9:30pm PDT

ਇਸ ਵੀਡੀਓ ਨੂੰ ਪੋਸਟ ਕੀਤਿਆਂ ਅਜੇ ਕੁਝ ਘੰਟੇ ਹੀ ਹੋਏ ਹਨ ਤੇ ਇਸ ਨੂੰ 7 ਲੱਖ ਤੋਂ ਵਧ ਵਿਊਜ਼ ਮਿਲ ਚੁੱਕੇ ਹਨ। ਇਸ ਵੀਡੀਓ 'ਚ ਸੰਨੀ ਲਿਓਨੀ ਆਪਣੇ ਪਤੀ ਤੇ ਦੋਸਤਾਂ ਨਾਲ ਪੰਜਾਬੀ ਪੌਪ ਸਿੰਗਰ ਦਲੇਰ ਮਹਿੰਦੀ ਦੇ ਸੁਪਰਹਿੱਟ ਗੀਤ 'ਹੋ ਗਈ ਤੇਰੀ ਬੱਲੇ ਬੱਲੇ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਦੇਖ ਕੇ ਇਹ ਸਮਝਿਆ ਜਾ ਸਕਦਾ ਹੈ ਕਿ ਸੰਨੀ ਲਿਓਨੀ ਤੋਂ ਇਲਾਵਾ ਸ਼ਾਇਦ ਹੀ ਕਿਸੇ ਨੂੰ ਇਸ ਗੀਤ ਦੇ ਬੋਲ ਸਮਝ ਆ ਰਹੇ ਹੋਣ ਪਰ ਸਾਰੇ ਉਸ ਨਾਲ ਡਾਂਸ ਦਾ ਆਨੰਦ ਮਾਣ ਰਹੇ ਹਨ।

 
 
 
 
 
 
 
 
 
 
 
 
 
 

Yes we are silly!! @sunnyrajani @pearlmediaco @yusuf_911 @jeetihairtstylist Cameron and @tomasmoucka

A post shared by Sunny Leone (@sunnyleone) on Sep 15, 2018 at 3:19am PDT

ਇਸ ਤੋਂ ਪਹਿਲਾਂ ਸੰਨੀ ਲਿਓਨੀ ਨੇ ਆਪਣੇ ਕੁਝ ਟੀਮ ਮੈਂਬਰਾਂ ਨਾਲ ਡਾਂਸ ਦੀ ਇਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਵੀ ਸੰਨੀ ਲਿਓਨੀ ਦਲੇਰ ਮਹਿੰਦੀ ਦੇ ਹੀ ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਸੰਨੀ 'ਬੋਲੋ ਤਾਰਾ ਰਾਰਾ' ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।


Tags: Sunny Leone Balle Balle Punjabi Songs Instagram

Edited By

Rahul Singh

Rahul Singh is News Editor at Jagbani.