FacebookTwitterg+Mail

ਪ੍ਰਿਯੰਕਾ ਦਾ ਉਸ ਦੇ ਕੰਮ ਦੇ ਆਧਾਰ 'ਤੇ ਮੁਲਾਂਕਣ ਕਰੋ ਨਾ ਕਿ ਉਸ ਦੇ ਕੱਪੜਿਆਂ ਦੇ ਆਧਾਰ 'ਤੇ : ਸੰਨੀ ਲਿਓਨ

sunny leone comes out in support of priyanka chopra over dress row
04 June, 2017 10:01:05 AM

ਮੁੰਬਈ— ਬਾਲੀਵੁੱਡ ਅਭਿਨੇਤਾ ਸੰਨੀ ਲਿਓਨ ਦਾ ਕਹਿਣਾ ਹੈ ਕਿ ਜਰਮਨੀ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਪ੍ਰਿਯੰਕਾ ਚੋਪੜਾ ਦੇ ਕੱਪੜਿਆਂ ਨੂੰ ਲੈ ਕੇ ਆਨਲਾਈਨ ਟ੍ਰੋਲਿੰਗ ਸਹੀ ਨਹੀਂ ਹੈ। ਪ੍ਰਿਯੰਕਾ ਨੇ ਹਾਲ ਹੀ 'ਚ ਬਰਲਿਨ 'ਚ ਮੋਦੀ ਨਾਲ ਮੁਲਾਕਾਤ ਕੀਤੀ ਸੀ ਅਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਤਸਵੀਰ ਸਾਂਝੀ ਕੀਤੀ ਸੀ। ਹਾਲਾਂਕਿ ਅਦਾਕਾਰਾ ਦੇ ਛੋਟੇ ਕੱਪੜਿਆਂ ਨੂੰ ਲੈ ਕੇ ਉਸ ਨੂੰ ਕੁਝ ਵਰਗਾਂ ਦੀਆਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਮੁਲਾਕਾਤ ਲਈ ਸਹੀ ਕੱਪੜੇ ਨਾ ਪਹਿਨਣ 'ਤੇ ਉਸ ਦੀ ਖਿਚਾਈ ਕੀਤੀ ਗਈ ਸੀ। ਸੰਨੀ ਨੇ ਕਿਹਾ ਕਿ ਜੇ ਮੋਦੀ ਨੂੰ ਇਸ ਤੋਂ ਕੋਈ ਸਮੱਸਿਆ ਹੁੰਦੀ ਤਾਂ ਉਨ੍ਹਾਂ ਨੇ ਇਸ 'ਤੇ ਟਿੱਪਣੀ ਕੀਤੀ ਹੁੰਦੀ। ਉਸ ਨੇ ਕਿਹਾ ਕਿ ਅਸੀਂ ਦੇਸ਼ ਦਾ ਪ੍ਰਧਾਨ ਮੰਤਰੀ ਇਕ ਬਹੁਤ ਸਮਾਰਟ ਵਿਅਕਤੀ ਨੂੰ ਚੁਣਿਆ ਹੈ, ਜੇ ਉਨ੍ਹਾਂ ਨੂੰ ਇਸ ਤੋਂ ਸਮੱਸਿਆ ਸੀ ਤਾਂ ਉਨ੍ਹਾਂ ਨੂੰ ਕੁਝ ਕਰਨਾ ਚਾਹੀਦਾ ਸੀ ਪਰ ਉਨ੍ਹਾਂ ਨੇ ਨਹੀਂ ਕਿਹਾ ਅਤੇ ਮੈਂ ਨਹੀਂ ਸਮਝਦੀ ਕਿ ਕਿਸੇ ਵਿਅਕਤੀ ਨੂੰ ਟ੍ਰੋਲ ਕਰਨ ਦਾ ਅਧਿਕਾਰ ਹੈ। 'ਜਿਸਮ 2' ਦੀ ਅਦਾਕਾਰਾ ਨੇ ਦੱਸਿਆ ਕਿ ਪ੍ਰਿਯੰਕਾ ਇਕ ਸਮਾਰਟ ਔਰਤ ਹੈ, ਜਿਸ ਨੂੰ ਸਮਾਜ ਬਾਰੇ ਬਹੁਤ ਕੁਝ ਪਤਾ ਹੈ। ਸੰਨੀ ਲਿਓਨ ਨੇ ਕਿਹਾ ਕਿ ਪ੍ਰਿਯੰਕਾ ਦਾ ਉਸ ਦੇ ਕੰਮ ਦੇ ਆਧਾਰ 'ਤੇ ਮੁਲਾਂਕਣ ਕਰੋ ਨਾ ਕਿ ਉਸ ਦੇ ਕੱਪੜਿਆਂ ਦੇ ਆਧਾਰ 'ਤੇ।


Tags: Priyanka ChopraSunny LeoneDress SupportPrime Minister Narendra ModiBerlinਸੰਨੀ ਲਿਓਨ ਪ੍ਰਿਯੰਕਾ ਚੋਪੜਾ