ਨਵੀਂ ਦਿੱਲੀ(ਬਿਊਰੋ)— ਫਿਲਮੀ ਅਦਾਕਾਰਾ ਸੰਨੀ ਲਿਓਨ ਨੇ ਇਕ ਵਾਰ ਫਿਰ ਕਮਾਲ ਕਰ ਦਿੱਤਾ ਹੈ। ਅਗਸਤ 2019 ਤੱਕ ਹੋਏ ਗੂਗਲ ਦੇ ਸਰਚ ਸਰਵੇਖਣ 'ਚ ਸੰਨੀ ਲਿਓਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਲਮਾਨ ਖਾਨ ਤੇ ਸ਼ਾਹਰੁਖ ਖਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਨ੍ਹਾਂ ਸਾਰਿਆਂ ਦੇ ਮੁਕਾਬਲੇ ਸਨੀ ਲਿਓਨੀ ਗੂਗਲ ਸਰਚ 'ਚ ਸਭ ਤੋਂ ਅੱਗੇ ਹੈ। ਗੂਗਲ ਟ੍ਰੈਂਡ ਐਨਾਲਿਟਿਕਸ ਮੁਤਾਬਕ ਸੰਨੀ ਲਿਓਨ ਤੇ ਉਸ ਦੀਆਂ ਵੀਡੀਓਜ਼ ਨੂੰ ਸਭ ਤੋਂ ਜ਼ਿਆਦਾ ਗੂਗਲ ਸਰਚ ਕੀਤਾ ਗਿਆ ਹੈ। ਉਸ ਨੂੰ ਮਨੀਪੁਰ ਤੇ ਅਸਾਮ 'ਚ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ। ਇਸ ਬਾਰੇ ਸਨੀ ਲਿਓਨੀ ਨੇ ਕਿਹਾ, 'ਮੈਂ ਆਪਣੇ ਪ੍ਰਸ਼ੰਸਕਾਂ ਦਾ ਲਗਾਤਾਰ ਧੰਨਵਾਦ ਕਰਦੀ ਹਾਂ, ਜੋ ਹਮੇਸ਼ਾ ਮੇਰੇ ਪਿੱਛੇ ਖੜ੍ਹੇ ਹਨ ਤੇ ਮੈਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ।'' ਦੱਸ ਦੇਈਏ ਪਿਛਲੇ ਸਾਲ ਵੀ ਸੰਨੀ ਲਿਓਨ ਭਾਰਤ ਦੀ ਸਭ ਤੋਂ ਵੱਧ ਗੂਗਲ ਕੀਤੀ ਗਈ ਸੀ। ਗੂਗਲ ਸਰਚ 'ਚ ਉਸ ਦਾ ਪਹਿਲਾ ਨੰਬਰ ਸੀ। ਸੰਨੀ ਲਿਓਨ ਪਹਿਲਾਂ ਐਡਲਟ ਫਿਲਮਾਂ 'ਚ ਕੰਮ ਕਰਦੀ ਸੀ ਤੇ ਬਾਅਦ 'ਚ ਭਾਰਤੀ ਫਿਲਮ ਇੰਡਸਟਰੀ 'ਚ ਆਈ। ਉਸ ਨੇ ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ' ਤੋਂ ਰਾਹੀਂ ਬਾਲੀਵੁੱਡ ਦਾ ਰਾਹ ਬਣਾਇਆ।