FacebookTwitterg+Mail

'ਗੇਮ ਆਫ ਥ੍ਰੋਨਸ' 'ਚ ਸੰਨੀ ਲਿਓਨ ਨੇ ਇਸ ਵਜ੍ਹਾ ਕਰਕੇ ਕੀਤਾ ਸੀ ਕੰਮ ਕਰਨ ਤੋਂ ਇਨਕਾਰ

sunny leone game of thrones
25 September, 2018 09:26:52 AM

ਮੁੰਬਈ(ਬਿਊਰੋ)— ਅਮਰੀਕਨ ਸੀਰੀਜ਼ 'ਗੇਮ ਆਫ ਥ੍ਰੋਨਸ' ਦੀ ਦੀਵਾਨਗੀ ਕਿਸੇ ਤੋਂ ਘੱਟ ਨਹੀਂ ਹੈ। ਇਸ ਸੀਰੀਜ਼ ਨੂੰ ਦੁਨੀਆ ਦੇ ਕਰੋੜਾਂ ਫੈਨਜ਼ ਮਿਲੇ। ਡੇਵਿਡ ਬੇਨੀਆਫ ਤੇ ਡੀਬੀ ਵੇਈਸ ਦੀ ਇਸ ਸੀਰੀਜ਼ 'ਚ ਹਰ ਐਕਟਰ ਐਕਟਿੰਗ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਸੀ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸੰਨੀ ਲਿਓਨ ਨੂੰ ਵੀ ਇਸ ਸੀਰੀਜ਼ 'ਚ ਐਕਟਿੰਗ ਕਰਨ ਦਾ ਮੌਕਾ ਮਿਲੀਆ ਸੀ।

Punjabi Bollywood Tadka

ਹਾਲਾਂਕਿ ਸੰਨੀ ਲਿਓਨ ਇਸ 'ਚ ਕੰਮ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਇਸ ਗੱਲ ਦਾ ਖੁਲਾਸਾ ਖੁਦ ਸੰਨੀ ਨੇ ਫ੍ਰੀ ਪ੍ਰੈੱਸ ਜਨਰਲ ਨਾਲ ਗੱਲ ਕਰਦੇ ਹੋਏ ਕੀਤਾ। ਸੰਨੀ ਲਿਓਨ ਨੇ ਦੱਸਿਆ ਕਿ ਉਸ ਨੇ ਇਸ ਫੇਮ ਸੀਰੀਜ਼ ਦਾ ਹਿੱਸਾ ਬਣਨ ਤੋਂ ਇਨਕਾਰ ਕਿਉਂ ਕੀਤਾ? ਸੰਨੀ ਨੇ ਕਿਹਾ, “ਮੈਨੂੰ ਇਕ ਦਿਨ ਇਕ ਮੈਸੇਜ ਆਇਆ ਸੀ ਅਤੇ ਉਸ ਸ਼ਖਸ ਨੇ ਕਿਹਾ ਮੈਨੂੰ ਪਤਾ ਹੈ ਕਿ ਅਸੀਂ ਆਖਰੀ ਸਮੇਂ 'ਚ ਤੁਹਾਨੂੰ ਅਪ੍ਰੋਚ ਕਰ ਰਹੇ ਹਾਂ ਪਰ ਅਸੀਂ ਤੁਹਾਨੂੰ 'ਗੇਮ ਆਫ ਥ੍ਰੋਨਸ' 'ਚ ਕਾਸਟ ਕਰਨਾ ਚਾਹੁੰਦੇ ਹਾਂ।

Punjabi Bollywood Tadka

ਇਹ ਮੈਸੇਜ ਪੜ੍ਹ ਕੇ ਮੈਨੂੰ ਲੱਗਿਆ ਕਿ ਇਹ ਕੀ ਹੋ ਰਿਹਾ ਹੈ। ਇਹ ਕਿਵੇਂ ਹੋ ਸਕਦਾ ਹੈ। ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ। ਫਿਰ ਉਸ ਨੇ ਆਈ. ਐਮ. ਡੀ. ਬੀ. ਦਾ ਇਕ ਹੋਰ ਲਿੰਕ ਭੇਜਿਆ, ਜਿਸ 'ਚ ਉਸ ਦੀ ਪ੍ਰੋਫਾਈਲ ਸੀ ਤੇ ਕਰੋਸ ਚੈੱਕ ਕਰਨ 'ਤੇ ਪਤਾ ਲੱਗਿਆ ਕਿ ਉਹ ਸ਼ਖਸ ਫੇਕ ਸੀ।''

Punjabi Bollywood Tadka
ਸੰਨੀ ਇਸ ਟਰੈਪ 'ਚ ਫਸੀ ਨਹੀਂ, ਉਸ ਨੇ ਇਸ ਤੋਂ ਪਹਿਲਾਂ ਹੀ ਉਸ ਇਨਸਾਨ ਬਾਰੇ ਸਭ ਪਤਾ ਕਰ ਲਿਆ ਸੀ। ਸੰਨੀ ਨੇ ਅੱਗੇ ਕਿਹਾ, ''ਪਹਿਲਾਂ ਤਾਂ ਮੈਂ ਇਹ ਮੈਸੇਜ ਪੜ੍ਹ ਕੇ ਹੈਰਾਨ ਹੋ ਗਈ ਸੀ। ਸੰਨੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਸਮੇਂ ਤਮਿਲ ਡੈਬਿਊ ਦੀ ਤਿਆਰੀ ਕਰ ਰਹੀ ਹੈ।

Punjabi Bollywood Tadka

ਜੀ ਹਾਂ, ਸੰਨੀ ਤਮਿਲ ਫਿਲਮ 'ਵੀਰਮਾ ਦੇਵੀ' ਨਾਲ ਆਪਣਾ ਤਮਿਲ ਡੈਬਿਊ ਕਰਨ ਜਾ ਰਹੀ ਹੈ। ਇਸ 'ਚ ਸੰਨੀ ਯੋਧਾ ਦੀ ਭੂਮਿਕਾ 'ਚ ਨਜ਼ਰ ਆਵੇਗੀ। ਸੰਨੀ ਦਾ ਮੰਨਣਾ ਹੈ ਕਿ ਇਸ ਫਿਲਮ ਨਾਲ ਉਸ ਦੀ ਈਮੇਜ਼ ਇਕ ਦਮ ਬਦਲ ਜਾਵੇਗੀ।


Tags: Sunny LeoneRejectsGame Of ThronesAmerican ShowKarenjit Kaur The Untold Story of Sunny Leone Madame Tussauds Museum

Edited By

Sunita

Sunita is News Editor at Jagbani.