ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਇੱਕ ਅਜਿਹੀ ਅਦਾਕਾਰਾ ਹੈ ਜਿਨ੍ਹਾਂ ਨੇ ਬਹੁਤ ਘੱਟ ਸਮੇਂ ਦੇ ਅੰਦਰ ਇੰਡਸਟਰੀ ਵਿੱਚ ਆਪਣੀ ਇੱਕ ਵੱਖ ਪਛਾਣ ਬਣਾਈ ਹੈ। ਸੰਨੀ ਨੂੰ ਹੁਣ ਕਿਸੇ ਪਛਾਣ ਦੀ ਲੋੜ ਨਹੀਂ ਹੈ। ਆਪਣੇ ਅਮੇਜਿੰਗ ਡਾਂਸ ਮੂਵਸ ਦੀ ਬਦੌਲਤ ਉਹ ਲੱਖਾਂ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਦੀ ਹੈ। ਇਸ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਫਿਲਮ 'ਤੇਰਾ ਇੰਤਜ਼ਾਰ' ਰਿਲੀਜ਼ ਹੋਣ ਵਾਲੀ ਹੈ, ਜਿਸ ਵਿੱਚ ਉਹ ਪਹਿਲੀ ਵਾਰ ਸਲਮਾਨ ਖਾਨ ਦੇ ਛੋਟੇ ਭਰਾ ਅਰਬਾਜ਼ ਖਾਨ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏਗੀ।
'ਤੇਰਾ ਇੰਤਜ਼ਾਰ' ਫਿਲਮ ਦੇ ਪ੍ਰਮੋਸ਼ਨ ਦੌਰਾਨ ਸੰਨੀ ਨੇ ਇੱਕ ਘਟਨਾ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਦੱਸਿਆ, ''ਮੈਨੂੰ ਇੱਕ ਅਸ਼ਲੀਲ ਮੈਸੇਜ ਮੇਰੇ ਡਰਾਇਵਰ ਤੋਂ ਮਿਲਿਆ ਸੀ, ਜੋ ਮੇਰੇ ਇੱਥੇ ਕੰਮ ਕਰਦਾ ਸੀ। ਉਸ ਨੂੰ ਜਦੋਂ ਪਤਾ ਚੱਲਿਆ ਤਾਂ ਉਸ ਨੇ ਕਿਹਾ ਹੇ ਭਗਵਾਨ! ਮਾਫ ਕਰੋ। ਮੈਂ ਕਿਸੇ ਹੋਰ ਨੂੰ ਭੇਜ ਰਿਹਾ ਸੀ। ਜਿਸ ਦੇ ਜਵਾਬ ਵਿੱਚ ਮੈਂ ਕਿਹਾ- ਇਹ ਬਹੁਤ ਗਲਤ ਗੱਲ ਹੈ। ਮੈਂ ਫਿਰ ਉਸ ਨੂੰ ਕਦੇ ਨਹੀਂ ਦੇਖਿਆ।