FacebookTwitterg+Mail

ਕੀ ਕਠੂਆ ਗੈਂਗਰੇਪ ਦੀ ਘਟਨਾ ਤੋਂ ਦੁੱਖੀ ਹੋ ਕੇ ਸੰਨੀ ਲਿਓਨ ਨੇ ਲਿਖੀ ਇਹ ਭਾਵੁਕ ਪੋਸਟ?

sunny leone imotional post
14 April, 2018 04:58:46 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਹਾਲ ਹੀ 'ਚ ਇੰਸਟਾਗਰਾਮ 'ਤੇ ਬੇਟੀ ਨਿਸ਼ਾ ਕੌਰ ਵੈਬਰ ਨਾਲ ਇਕ ਤਸਵੀਰ ਪੋਸਟ ਕੀਤੀ ਹੈ। ਸੰਨੀ ਨੇ ਇਸ ਤਸਵੀਰ ਨਾਲ ਆਪਣੀ ਬੇਟੀ ਲਈ ਇਕ ਭਾਵੁਕ ਪੋਸਟ ਵੀ ਲਿਖੀ ਹੈ। ਸੰਨੀ ਲਿਓਨ ਨੇ ਬੇਟੀ ਨਿਸ਼ਾ ਨੂੰ ਆਪਣੀ ਜੈਕਟ 'ਚ ਲੁੱਕਾ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ''ਮੈਂ ਵਾਅਦਾ ਕਰਦੀ ਹਾਂ ਕਿ ਮੈਂ ਦਿਲੋਂ, ਆਤਮਾ ਅਤੇ ਸਰੀਰ ਪੱਖੋਂ ਹਰ ਤਰੀਕੇ ਨਾਲ ਤੇਰੀ ਰਾਖੀ ਕਰਾਂਗੀ। ਮਤਲਬ ਇਹ ਕਿ ਇਸ ਦੁਨੀਆ ਦੀ ਹਰ ਬੁਰੀ ਚੀਜ਼ ਤੋਂ ਤੁਹਾਨੂੰ ਬਚਾਉਣ ਲਈ ਮੈਂ ਆਪਣੀ ਜਾਨ ਵੀ ਦੇ ਦਿਆਂਗੀ। ਬੁਰੇ ਸ਼ੈਤਾਨ ਲੋਕਾਂ ਵਿਰੁੱਧ ਦੁਨੀਆ ਦੇ ਹਰ ਬੱਚੇ ਨੂੰ ਸੁਰੱਖਿਆ ਦਾ ਅਹਿਸਾਸ ਹੋਣਾ ਚਾਹੀਦਾ ਹੈ। ਆਓ ਅਸੀਂ ਆਪਣੇ ਬੱਚਿਆਂ ਨੂੰ ਥੋੜ੍ਹਾ ਹੋਰ ਆਪਣੇ ਕੋਲ੍ਹ ਲੈ ਕੇ ਆਈਏ... ਤਾਂ ਕਿ ਹਰ ਕੀਮਤ 'ਤੇ ਉਹ ਸੁਰੱਖਿਅਤ ਰਹਿਣ।''

Punjabi Bollywood Tadka
ਕੀ ਸੰਨੀ ਨੇ ਇਹ ਪੋਸਟ ਕਠੂਆ 'ਚ 8 ਸਾਲ ਦੀ ਬੱਚੀ ਦੇ ਗੈਂਗਰੇਪ ਦੀ ਘਟਨਾ ਤੋਂ ਦੁੱਖੀ ਹੋ ਕੇ ਲਿਖੀ ਹੈ। ਇਸ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਉਨ੍ਹਾਂ ਦੀ ਇਹ ਪੋਸਟ ਗੈਂਗਰੇਪ ਦੀ ਦਰਦਨਾਕ ਘਟਨਾ ਨੂੰ ਲੈ ਕੇ ਲੋਕਾਂ 'ਚ ਉਨ੍ਹਾਂ ਦੇ ਬੱਚਿਆਂ ਪ੍ਰਤੀ ਸੁਰੱਖਿਆ ਪੁਖਤਾ ਕਰਨ ਵੱਲ ਇਸ਼ਾਰਾ ਜ਼ਰੂਰ ਕਰਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ ਹੀ ਸੰਨੀ ਲਿਓਨ ਨੇ ਇਕ ਬੱਚੀ ਨੂੰ ਗੋਦ ਲਿਆ ਸੀ, ਜਿਸ ਦਾ ਨਾਂ ਸੰਨੀ ਲਿਓਨ ਨੇ ਨਿਸ਼ਾ ਕੌਰ ਵੈਬਰ ਰੱਖਿਆ। ਨਿਸ਼ਾ ਤੋਂ ਬਾਅਦ ਸੰਨੀ ਲਿਓਨ 2 ਬੇਟੇ ਅਸ਼ਰ ਸਿੰਘ ਵੈਬਰ ਅਤੇ ਨੋਆ ਸਿੰਘ ਵੈਬਰ ਦੀ ਮਾਂ ਬਣਨ ਦੀ ਖੁਸ਼ਖਬਰੀ ਵੀ ਦਿੱਤੀ ਸੀ।

Punjabi Bollywood Tadka


Tags: Sunny LeoneNisha Kaur WeberInstagramImotional PostKathua Rape Case

Edited By

Chanda Verma

Chanda Verma is News Editor at Jagbani.