FacebookTwitterg+Mail

ਸੈੱਟ ’ਤੇ ਬੈਠੀ ਸੰਨੀ ਲਿਓਨੀ ’ਤੇ ਮੈਨੇਜਰ ਨੇ ਕੀਤਾ ਹਮਲਾ, ਵੀਡੀਓ ਵਾਇਰਲ

sunny leone manager attack video
05 September, 2019 03:37:18 PM

ਮੁੰਬਈ(ਬਿਊਰੋ)- ਸੰਨੀ ਲਿਓਨੀ ਆਪਣੇ ਇਕ ਫਿਲਮ ਦੇ ਸੈੱਟ ’ਤੇ ਬੈਠੀ ਸੀ, ਉਦੋਂ ਉਨ੍ਹਾਂ ਦੇ ਮੈਨੇਜਰ ਨੇ ਉਨ੍ਹਾਂ ’ਤੇ ਪਿੱਛੋਂ ਦੀ ਹਮਲਾ ਕਰ ਦਿੱਤਾ। ਹਾਲਾਂਕਿ ਇਹ ਇਕ ਪ੍ਰੈਂਕ ਸੀ ਪਰ ਇਸ ਨਾਲ ਅਦਾਕਾਰਾ ਡਰ ਗਈ। ਬਾਅਦ ’ਚ ਸੰਨੀ ਲਿਓਨੀ ਨੇ ਇਸ ਪ੍ਰੈਂਕ ਦੇ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਅਤੇ ਕੁਝ ਹੀ ਦੇਰ ’ਚ ਇਹ ਵੀਡੀਓ ਵਾਇਰਲ ਹੋ ਗਿਆ। ਇੰਸਟਾਗ੍ਰਾਮ ’ਤੇ ਸ਼ੇਅਰ ਇਸ ਵੀਡੀਓ ਨੂੰ ਇਕ ਘੰਟੇ ਅੰਦਰ 77 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ।


ਇਸ ਪੋਸਟ ਨਾਲ ਸੰਨੀ ਨੇ ਲਿਖਿਆ,‘‘ਸਭ ਨੇ ਮਿਲ ਕੇ ਮੇਰੇ ਨਾਲ ਪ੍ਰੈਂਕ ਪਲੇਅ ਕਰਨ ਦਾ ਫੈਸਲਾ ਲਿਆ ਸੀ।  ਉਹ ਇਸ ’ਚ ਸਫਲ ਵੀ ਹੋਏ। ਮੈਨੂੰ ਡਰਾਉਣ ਲਈ ਸੰਨੀ ਰਜਨੀ (ਸੰਨੀ ਲਿਓਨੀ ਦੇ ਮੈਨੇਜਰ) ਦਾ ਧੰਨਵਾਦ।  ਜਲਦ ਇਸ ਦਾ ਬਦਲਾ ਲਿਆ ਜਾਵੇਗਾ।’’

 

ਕੁਝ ਦੇਰ ਪਹਿਲਾਂ ਸੰਨੀ ਲਿਓਨੀ ਨੇ ਵੀ ਕੀਤਾ ਸੀ ਪ੍ਰੈਂਕ

ਹਮਲੇ ਦੇ ਪ੍ਰੈਂਕ ਤੋਂ ਕੁਝ ਦੇਰ ਪਹਿਲਾਂ ਹੀ ਸੰਨੀ ਲਿਓਨੀ ਨੇ ਆਪਣੇ ਸਾਥੀ ਅਦਾਕਾਰਾ ਅਤੇ ਅਭਿਨੇਤਾਵਾਂ ਨੂੰ ਡਰਾਉਣ ਲਈ ਅਜਿਹਾ ਹੀ ਇਕ ਪ੍ਰੈਂਕ ਕੀਤਾ ਸੀ। ਸੰਨੀ ਨੇ ਆਪਣੇ ਸਾਥੀਆਂ ’ਤੇ ਪਿੱਛੋਂ ਦੀ ਨਕਲੀ ਹੱਥ ਸੁੱਟਿਆ ਸੀ ਪਰ ਪ੍ਰੈਂਕ ਫੇਲ ਹੋ ਗਿਆ। ਕੋਈ ਡਰਿਆ ਹੀ ਨਹੀਂ।


Tags: Sunny LeoneManagerAttackVideoInstagram

About The Author

manju bala

manju bala is content editor at Punjab Kesari