FacebookTwitterg+Mail

ਆਈਟਮ ਨੰਬਰ ਤੋਂ ਤੋਬਾ ਕਰਨ ਵਾਲੀ ਸੰਨੀ ਲਿਓਨ ਹੁਣ ਦਰਸ਼ਕਾਂ ਨੂੰ ਇਸ ਤਰ੍ਹਾਂ ਰੱਖੇਗੀ ਫਿੱਟ ਤੇ ਤੰਦਰੁਸਤ

sunny leone new television fitness show
28 October, 2017 08:53:55 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਆਉਣ ਵਾਲੇ ਟੈਲੀਵਿਜ਼ਨ ਸ਼ੋਅ 'ਫਿੱਟ ਸਟਾਪ' ਵਿਚ ਇਕ ਫਿੱਟਨੈੱਸ ਗੁਰੂ ਦੇ ਰੂਪ ਵਿਚ ਦਿਖਾਈ ਦੇਵੇਗੀ। ਐਮ. ਟੀ. ਵੀ. ਬੀਟਸ 'ਤੇ ਪ੍ਰਸਾਰਿਤ ਹੋਣ ਵਾਲੇ ਇਕ ਘੰਟੇ ਦੇ ਸ਼ੋਅ ਵਿਚ ਸੰਨੀ ਦਰਸ਼ਕਾਂ ਨੂੰ ਤੰਦਰੁਸਤ ਤੇ ਸਿਹਤਮੰਦ ਰਹਿਣ ਲਈ ਕਸਰਤ ਦੇ ਸੌਖੇ ਢੰਗ ਦੱਸੇਗੀ। ਸੰਨੀ ਦਾ ਉਦੇਸ਼ ਸੰਗੀਤ ਤੇ ਕਸਰਤ ਦਾ ਸੁਮੇਲ ਪੈਦਾ ਕਰਨਾ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਫਿੱਟ ਰਹਿਣ ਲਈ ਸਰੀਰਕ ਤੇ ਮਾਨਸਿਕ ਦੋਵਾਂ ਪੱਖਾਂ 'ਤੇ ਕੰਮ ਕਰਨਾ ਬੇਹੱਦ ਜ਼ਰੂਰੀ ਹੈ।
ਅਦਾਕਾਰਾ ਸੰਨੀ ਲਿਓਨੀ ਨੇ ਕਿਹਾ, ''ਸਾਰਿਆਂ ਨੂੰ ਛੇਤੀ ਕੀਤੀ ਜਾ ਸਕਣ ਵਾਲੀ ਕਸਰਤ ਲਈ ਆਪਣੇ ਰੋਜ਼ਾਨਾ ਜੀਵਨ ਵਿੱਚੋਂ ਥੋੜ੍ਹਾ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ। ਮੈਨੂੰ ਪਤਾ ਹੈ ਕਿ ਕਸਰਤ ਘਰੇਲੂ ਕੰਮਕਾਜ ਵੀ ਹੋ ਸਕਦੀ ਹੈ ਤੇ ਲੋਕ ਇਸ ਨੂੰ ਵਧੇਰੇ ਰੋਮਾਂਚਕ ਬਣਾ ਸਕਦੇ ਹਨ। ਮੈਂ ਐਮ. ਟੀ. ਵੀ. ਬੀਟਸ ਨਾਲ ਮਿਲ ਕੇ 'ਫਿੱਟ ਸਟਾਪ' ਜਾਰੀ ਕਰ ਰਹੀ ਹਾਂ, ਜਿੱਥੇ ਮੈਂ ਲੋਕਾਂ ਨੂੰ ਵਿਖਾਵਾਂਗੀ ਕਿ ਕਿਵੇਂ ਸ਼ਾਨਦਾਰ ਸੰਗੀਤ ਨਾਲ ਕਸਰਤ ਕੀਤੀ ਜਾਵੇ। ਇਹ ਤੁਹਾਡਾ ਪਸੀਨਾ ਕੱਢਣ ਵਿੱਚ ਸਹਾਈ ਹੋਵੇਗਾ।''
'ਜਿਸਮ-2' ਤੇ 'ਰਾਗਿਨੀ ਐਮ. ਐਮ. ਐਸ' ਦੀ ਅਦਾਕਾਰਾ ਦਾ ਕਹਿਣਾ ਹੈ ਕਿ ਟੈਲੀਵਿਜ਼ਨ 'ਤੇ ਨਵੀਂ ਫਿੱਟਨੈੱਸ ਗੁਰੂ ਦੀ ਭੂਮਿਕਾ ਨਿਭਾਉਣ ਪ੍ਰਤੀ ਉਹ ਬਹੁਤ ਉਤਸ਼ਾਹਿਤ ਹੈ।


Tags: Sunny LeoneTelevision Fitness ShowJism 2Bollywood Celebrityਸੰਨੀ ਲਿਓਨੀ