ਮੁੰਬਈ (ਬਿਊਰੋ) — ਦੁਨੀਆ ਭਰ ’ਚ ਗਣੇਸ਼ ਚਤੁਰਥੀ ਦਾ ਜਸ਼ਨ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਗਲਿਆਰਿਆਂ ’ਚ ਗਣੇਸ਼ ਚਤੁਰਥੀ ਦੀਆਂ ਰੌਣਕਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਵੀ ਗਣੇਸ਼ ਚਤਰੁਥੀ ਦੇ ਜਸ਼ਨ ’ਚ ਡੁੱਬੀ ਨਜ਼ਰ ਆਈ।
ਸੰਨੀ ਲਿਓਨ ਤੇ ਉਸ ਦੇ ਪਤੀ ਡੇਨੀਅਲ ਇਸ ਵਾਰ ਗਣੇਸ਼ ਚਤੁਰਥੀ ਦਾ ਤਿਉਹਾਰ ਆਪਣੇ ਤਿੰਨਾਂ ਬੱਚਿਆਂ ਨਾਲ ਮਨਾ ਰਹੇ ਹਨ। ਸੰਨੀ ਲਿਓਨ ਤੇ ਉਸ ਦੀ ਲਿਟਿਲ ਨਿਸ਼ਾ ਕੌਰ ਗਣੇਸ਼ ਜੀ ਦੀ ਮੂਰਤੀ ਨੂੰ ਆਪਣੇ ਘਰ ਲਿਆਉਂਦੀ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਗਣਪਤੀ ਬੱਪਾ ਦੀ ਮੂਰਤੀ ਨਾਲ ਸੰਨੀ ਲਿਓਨ ਦੇ ਪਰਿਵਾਰ ਦੀਆਂ ਤਸਵੀਰਾਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਦਰਅਸਲ, ਗਣੇਸ਼ ਮਹਾਉਤਸਵ ਦੇ ਤਿਉਹਾਰ ’ਤੇ ਸੰਨੀ ਲਿਓਨ ਨੇ ਗ੍ਰੀਨ ਕਲਰ ਦੀ ਟ੍ਰਡੀਸ਼ਨਲ ਆਊਟਫਿੱਟ ਪਾਈ ਸੀ, ਜਿਸ ’ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ। ਸੰਨੀ ਲਿਓਨ ਦੇ ਨੰਨ੍ਹੇ ਬੇਟੇ ਵੀ ਉਸ ਦੀ ਮੈਚਿੰਗ ਕਲਰ ਦੇ ਗ੍ਰੀਨ ਕੁੜਤੇ ਪਾਜਮੇ ’ਚ ਬੇਹੱਦ ਕਿਊਟ ਲੱਗ ਰਿਹਾ ਹੈ।
ਉਥੇ ਹੀ ਸੰਨੀ ਲਿਓਨ ਦੇ ਪਤੀ ਤੇ ਧੀ ਨੇ ਮੈਚਿੰਗ ਬਲਿਊ ਕਲਰ ਦੀ ਆਊਟਫਿੱਟ ’ਚ ਦਿਸੇ। ਖਾਸ ਗੱਲ ਇਹ ਹੈ ਕਿ ਗਣਪਤੀ ਬੱਪਾ ਦੀ ਮੂਰਤੀ ਸੰਨੀ ਲਿਓਨ ਦੀ ਨੰਨ੍ਹੀ ਧੀ ਨਿਸ਼ਾ ਖੁਦ ਆਪਣੇ ਹੱਥਾਂ ’ਚ ਚੁੱਕ ਕੇ ਲੈ ਕੇ ਆਈ। ਗਣਪਤੀ ਨਾਲ ਸੰਨੀ ਦੀ ਧੀ ਨੂੰ ਦੇਖਣਾ ਫੈਨਜ਼ ਲਈ ਇਕ ਟ੍ਰੀਟ ਵਰਗਾ ਹੀ ਹੈ।