ਨਵੀਂ ਦਿੱਲੀ— ਪੋਰਨ ਇੰਡਸਟਰੀ ਤੋਂ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਅਦਾਕਾਰਾ ਸੰਨੀ ਲਿਓਨ ਦੀ ਜ਼ਿੰਦਗੀ ਦੇ ਕਈ ਰਾਜ਼ ਅਜਿਹੇ ਹਨ, ਜਿਨ੍ਹਾਂ ਨੂੰ ਲੋਕ ਜਾਣਨਾ ਚਾਹੁੰਦੇ ਹਨ। ਸੰਨੀ ਪੋਰਨ ਇੰਡਸਟਰੀ 'ਚ ਕਿਵੇਂ ਪਹੁੰਚੀ, ਪੋਰਨ ਸਟਾਰ ਰਹਿੰਦੇ ਹੋਏ ਉਨ੍ਹਾਂ ਨੇ ਕਿਸ-ਕਿਸ ਨਾਲ ਸਰੀਰਿਕ ਸੰਬੰਧ ਬਣਾਏ? ਸੰਨੀ ਆਪਣੇ ਪਤੀ ਡੈਨੀਅਲ ਨਾਲ ਕਿਵੇਂ ਬਣੀ? ਆਦਿ । ਅਜਿਹੇ ਕਈ ਸਵਾਲ ਹਨ, ਜਿਨ੍ਹਾਂ ਤੋਂ ਪਰਦਾ ਉੱਠਣਾ ਅਜੇ ਬਾਕੀ ਹੈ।
ਜਾਣਕਾਰੀ ਅਨੁਸਾਰ ਤੁਹਾਡੀ ਇਹ ਮੁਸ਼ਕਿਲ ਬਹੁਤ ਜਲਦ ਦੂਰ ਹੋਣ ਜਾ ਰਹੀ ਹੈ। ਅਸਲ 'ਚ ਸੰਨੀ ਦੀ ਜ਼ਿੰਦਗੀ 'ਚ ਕਾਫੀ ਉਤਾਅ-ਚੜਾਅ ਨਾਲ ਭਰੀ ਹੋਈ ਹੈ। ਸੰਨੀ ਨੇ ਆਪਣੀ ਜ਼ਿੰਦਗੀ 'ਚ ਉਹੀ ਕੀਤਾ, ਜੋ ਉਨ੍ਹਾਂ ਨੂੰ ਸਹੀ ਲਗਿਆ। ਫਿਰ ਭਾਵੇਂ ਉਹ ਪੋਰਨ ਇੰਡਸਟਰੀ 'ਚ ਕਦਮ ਰੱਖਣਾ ਹੋਵੇ ਜਾਂ ਬਾਲੀਵੁੱਡ 'ਚ ਆਉਣ ਦਾ ਫੈਸਲਾ ਹੋਵੇ। ਹੁਣ ਇਕ ਫਿਲਮ ਦੇ ਰੂਪ 'ਚ ਸੰਨੀ ਲਿਓਨ ਦੇ ਜੀਵਨ ਨਾਲ ਲੋਕ ਰੂ-ਬ-ਰੂ ਹੋਣਗੇ। ਸੰਨੀ ਦੀ ਜ਼ਿੰਦਗੀ ਕਾਫੀ ਬੋਲਡ ਰਹੀ ਹੈ ਅਤੇ ਉਨ੍ਹਾਂ ਦੀ ਬਾਇਓਪਿਕ ਨਿਰਦੇਸ਼ਕ ਅਭਿਸ਼ੇਕ ਸ਼ਰਮਾ ਬਣਾ ਰਹੇ ਹਨ। ਅਭਿਸ਼ੇਕ ਦੀ ਪਿਛਲੀ ਰਿਲੀਜ਼ ਹੋਈ ਫਿਲਮ 'ਤੇਰੇ ਬਿਨ ਲਾਦੇਨ : ਡੈੱਡ ਜਾਂ ਅਲਾਈਵ' ਸੀ।
ਸੂਤਰਾਂ ਮੁਤਾਬਕ ਇਸ ਫਿਲਮ 'ਚ ਇਮੋਸ਼ਨ, ਡਰਾਮਾ, ਕਾਮੇਡੀ ਸਮੇਤ ਸਭ ਕੁਝ ਦੇਖਣ ਨੂੰ ਮਿਲੇਗਾ। ਇਸ ਫਿਲਮ ਸੰਨੀ ਦੇ ਪਤੀ ਡੈਨੀਅਲ ਵੀ ਨਜ਼ਰ ਆਉਣਗੇ। ਸੰਨੀ-ਡੈਨੀਅਲ ਹੀ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਸੰਨੀ ਲਿਓਨ ਉਸ ਸਮੇਂ ਵਿਵਾਦਾਂ 'ਚ ਘਿਰ ਗਈ ਸੀ, ਜਦੋਂ ਉਨ੍ਹਾਂ ਨੇ ਸਮਾਗਮ 'ਚ ਰਾਸ਼ਟਰੀ ਗੀਤ ਗਲਤ ਗਾ ਦਿੱਤਾ ਸੀ। ਸੰਨੀ ਨੇ ਆਪਣੀ ਇਸ ਗਲਤੀ 'ਤੇ ਕਿਹਾ ਕਿ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਸੀ ਪਰ ਫਿਰ ਵੀ ਉਨ੍ਹਾਂ ਤੋਂ ਗਲਤੀ ਹੋ ਗਈ।