FacebookTwitterg+Mail

ਧਰਮਿੰਦਰ ਨੇ ਆਪਣੇ ਬੇਟੇ ਸੰਨੀ ਦਿਓਲ ਨੂੰ ਦਿੱਤੀ ਨਸੀਹਤ

sunny my son says dharmendra in tweet that leaves users wondering
04 July, 2019 12:40:48 PM

ਮੁੰਬਈ(ਬਿਊਰੋ)- ਬਾਲੀਵੁੱਡ ਸੁਪਰਸ‍ਟਾਰ ਧਰਮਿੰਦਰ ਨੇ ਆਪਣੇ ਸੰਸਦ ਬੇਟੇ ਸੰਨੀ ਦਿਓਲ ਨੂੰ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਕੋਲੋਂ ਕੁਝ ਸਿਖ ਲੈਣ ਦੀ ਸਲਾਹ ਦਿੱਤੀ ਹੈ। ਧਰਮਿੰਦਰ ਦੀ ਇਸ ਸਲਾਹ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਦਰਅਸਲ, ਭਗਵੰਤ ਮਾਨ ਅਕ‍ਸਰ ਸ਼ਰਾਬ ਪੀਣ ਨੂੰ ਲੈ ਕੇ ਵਿਵਾਦਾਂ 'ਚ ਰਹਿੰਦੇ ਹਨ ਅਤੇ ਇਸ ਕਾਰਨ ਲੋਕਾਂ ਨੂੰ ਧਰਮਿੰਦਰ ਦੀ ਸਲਾਹ ਪਸੰਦ ਨਹੀਂ ਆਈ।


ਸੰਨੀ ਦਿਓਲ ਦੀ ਇਕ ਤਸ‍ਵੀਰ 'ਤੇ ਕੁਮੈਂਟ ਕਰਦੇ ਹੋਏ ਧਰਮਿੰਦਰ ਨੇ ਲਿਖਿਆ,''ਸੰਨੀ ਮੇਰੇ ਬੇਟੇ ਸੰਗਰੂਰ ਤੋਂ ਸੰਸਦ ਮੇਰੇ ਬੇਟੇ ਵਰਗੇ ਹੀ ਭਗਵੰਤ ਮਾਨ ਕੋਲੋਂ ਸਿੱਖਣ ਦੀ ਕੋਸ਼ਿਸ਼ ਕਰੋ। ਭਾਰਤ ਮਾਂ ਦੀ ਸੇਵਾ ਲਈ ਕਿੰਨੀ ਕੁਰਬਾਨੀ ਕੀਤੀ। ਜਿਉਂਦੇ ਰਹੋ ਮਾਨ, ਬਹੁਤ ਮਾਣ ਹੈ ਮੈਨੂੰ ਤੁਹਾਡੇ 'ਤੇ।'' ਧਰਮਿੰਦਰ ਦੇ ਇਸ ਟਵੀਟ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਪੁੱਛਿਆ,''ਮਾਨ ਨੇ ਕ‍ੀ ਕੁਰਬਾਨੀ ਦਿੱਤੀ ਹੈ?''
Punjabi Bollywood Tadka
ਇਸ 'ਤੇ ਧਰਮਿੰਦਰ ਨੇ ਸਫਾਈ ਦਿੱਤੀ ਕਿ ਮਾਨ ਨੇ ਆਪਣਾ ਕਰੋੜਾਂ ਦਾ ਪੇਸ਼ਾ ਯਾਨੀ ਫਿਲ‍ਮੀ ਕਰੀਅਰ ਛੱਡ ਦਿੱਤਾ। ਦੱਸ ਦੇਈਏ ਕਿ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਆਪ ਸੰਸਦ ਭਗਵੰਤ ਮਾਨ ਮਸ਼ਹੂਰ ਸਿੰਗਰ ਅਤੇ ਐਕਟਰ ਸਨ। ਸਾਲ 2011 'ਚ ਮਾਨ ਰਾਜਨੀਤੀ 'ਚ ਆਏ ਅਤੇ ਸਾਲ 2014 'ਚ ਉਹ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ। ਧਿਆਨ ਯੋਗ ਹੈ ਕਿ ਸੰਨੀ ਦਿਓਲ ਗੁਰਦਾਸਪੁਰ ਲੋਕਸਭਾ ਖੇਤਰ 'ਚ ਆਪਣਾ 'ਪ੍ਰਤੀਨਿੱਧੀ' ਨਿਯੁਕਤ ਕਰਨ 'ਤੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਹਨ। ਸੰਨੀ ਦਿਓਲ ਨੇ ਇਸ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ ਬੇਵਜਾਹ ਦਾ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ। ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਨਿਯੁਕਤੀ ਇਸ ਲਈ ਕੀਤੀ ਗਈ ਹੈ ਤਾਂ ਕਿ ਉਨ੍ਹਾਂ ਦੇ ਖੇਤਰ ਤੋਂ ਬਾਹਰ ਰਹਿਣ 'ਤੇ ਕੰਮ ਪ੍ਰਭਾਵਿਤ ਨਾ ਹੋਵੇ।'' ਪਹਿਲੀ ਵਾਰ ਸੰਸਦ ਬਣੇ ਐਕਟਰ ਨੇ ਕਿਹਾ,''ਇਹ ਬੇਹੱਦ ਦੁਖ ਵਾਲੀ ਗੱਲ ਹੈ ਕਿ ਬੇਵਜਾਹ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ।'' ਦਿਓਲ ਨੇ ਲੇਖਕ ਗੁਰਪ੍ਰੀਤ ਸਿੰਘ ਪਲਹੇਰੀ ਨੂੰ ਬੈਠਕਾਂ ਅਤੇ ਮਹੱਤਵਪੂਰਣ ਮਾਮਲਿਆਂ 'ਤੇ ਧਿਆਨ ਰੱਖਣ ਲਈ ਆਪਣਾ ਪ੍ਰਤੀਨਿੱਧੀ ਨਿਯੁਕਤ ਕੀਤਾ ਸੀ।


Tags: DharmendraSunny DeolBhagwant Singh Maan Aam Aadmi PartyTwitter

About The Author

manju bala

manju bala is content editor at Punjab Kesari