FacebookTwitterg+Mail

ਭਾਰਤ ਦੇ ਉਪ ਰਾਸ਼ਟਰਪਤੀ ਨਾਇਡੂ ਨੇ ਰਿਤਿਕ ਰੌਸ਼ਨ ਦੀ ਫਿਲਮ 'ਸੁਪਰ-30' ਦੀ ਕੀਤੀ ਸ਼ਲਾਘਾ

super 30
18 July, 2019 04:43:14 PM

ਮੁੰਬਈ(ਬਿਊਰੋ)— ਭਾਰਤ ਦੇ ਉਪ ਪ੍ਰਧਾਨ ਮੰਤਰੀ ਵੈਂਕੇਯਾ ਨਾਇਡੂ ਨੇ ਰਿਤਿਕ ਰੌਸ਼ਨ ਦੀ ਹਾਲ 'ਚ ਰਿਲੀਜ਼ ਹੋਈ ਫਿਲਮ 'ਸੁਪਰ-30' ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਨੰਦ ਦੀ ਪ੍ਰੇਰਣਾਦਾਇਕ ਕਹਾਣੀ ਨੇ ਮੇਰਾ ਦਿਲ ਛੂ ਲਿਆ ਹੈ। ਰਿਤਿਕ ਰੌਸ਼ਨ ਦੀ ਫਿਲਮ 'ਸੁਪਰ-30' 12 ਜੁਲਾਈ ਨੂੰ ਰਿਲੀਜ਼ ਹੋ ਚੁੱਕੀ ਹੈ ਤੇ ਮਿਕਸ ਪ੍ਰਤੀਕਿਰਿਆਵਾਂ ਦੇ ਨਾਲ ਬਾਕਸ-ਆਫਿਸ 'ਤੇ ਚੰਗਾ ਕਾਰੋਬਾਰ ਕਰ ਰਹੀ ਹੈ। ਨਾਇਡੂ ਨੇ ਬੁੱਧਵਾਰ ਨੂੰ ਫਿਲਮ 'ਸੁਪਰ-30' ਦੇ ਨਿਰਮਾਤਾਵਾਂ ਨੂੰ ਫਿਲਮ 'ਚ 'ਰੌਸ਼ਨ ਤੇ ਪ੍ਰਭਾਵਸ਼ਾਲੀ ਵਿਦਿਆਰਥੀਆਂ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਅਣਥੱਕ ਮਿਹਨਤ ਕਰਨ ਵਾਲੇ ਅਧਿਆਪਕ ਦੇ ਸਮਰਪਣ, ਵਚਨਬੱਧਤਾ ਤੇ ਮਿਸ਼ਨਰੀ ਉਤਸ਼ਾਹ ਨੂੰ ਇਸ ਤਰ੍ਹਾਂ ਦੀ ਖੂਬਸੂਰਤੀ ਦੇ ਨਾਲ ਫਿਲਮਾਉਣ ਲਈ ਵਧਾਈ ਦਿੱਤੀ।
Punjabi Bollywood Tadka
ਫਿਲਮ ਦੇਖਣ ਤੋਂ ਬਾਅਦ ਵੈਂਕੇਯਾ ਨਾਇਡੂ ਨੇ ਕਿਹਾ ਕਿ ਆਨੰਦ ਦੀ ਪ੍ਰੇਰਣਾਦਾਇਕ ਕਹਾਣੀ ਨੇ ਮੇਰਾ ਦਿਲ ਛੂ ਲਿਆ ਹੈ, ਜਿਸ ਨੇ ਗਰੀਬ ਬੱਚਿਆਂ ਨੂੰ ਰੌਸ਼ਨ ਭਵਿੱਖ ਦੇਣ ਲਈ ਸਾਰੀਆਂ ਰੁਕਾਵਟਾਂ ਦੇ ਖਿਲਾਫ ਲੜਾਈ ਲੜੀ। ਇਸ ਖਾਸ ਮੌਕੇ 'ਤੇ ਰਿਤਿਕ ਰੌਸ਼ਨ ਵੀ ਉਪ-ਰਾਸ਼ਟਰਪਤੀ ਦੇ ਨਾਲ ਮੌਜੂਦ ਸਨ, ਜੋ ਫਿਲਮ 'ਚ ਆਨੰਦ ਦਾ ਕਿਰਦਾਰ ਨਿਭਾ ਰਹੇ ਹਨ। ਨਾਇਡੂ ਨੇ ਬਿਹਤਰੀਨ ਕੋਚਿੰਗ ਸੈਂਟਰ ਸ਼ੁਰੂ ਕਰਨ ਲਈ ਆਨੰਦ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ ਤੇ ਸਮਾਜ ਦੇ ਆਰਥਿਕ ਰੂਪ ਨਾਲ ਪਿਛੜੇ ਵਰਗਾਂ ਤੋਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਟ੍ਰੈਕ ਕਰਨ ਤੇ ਉਨ੍ਹਾਂ ਨੂੰ ਟ੍ਰੇਨਿੰਗ ਦੇਣ ਤੇ ਉਨ੍ਹਾਂ ਦੀ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਦੇ ਲਈ ਵੀ ਆਨੰਦ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਨਜ਼ਰ ਆਏ।
Punjabi Bollywood Tadka
ਉਨ੍ਹਾਂ ਕਿਹਾ ਕਿ ਰੌਸ਼ਨ ਵਲੋਂ ਕੀਤਾ ਗਿਆ ਇਹ ਨੇਕ ਕੰਮ ਦੂਜਿਆਂ ਲਈ ਪ੍ਰੇਰਣਾ ਹੈ। ਫਿਲਮ 'ਚ ਆਨੰਦ ਕੁਮਾਰ (ਰਿਤਿਕ) ਦੀ ਜੀਵਨੀ ਨਾਲ ਰੂ-ਬ-ਰੂ ਕਰਵਾਇਆ ਗਿਆ ਹੈ। ਇਕ ਭਾਰਤੀ ਮੈਥ ਟੀਚਰ ਦੀ ਯਾਤਰਾ ਜੋ ਇਕ ਟਾਪ ਕੋਚਿੰਗ ਸੈਂਟਰ 'ਚ ਅਮੀਰ ਬੱਚਿਆਂ ਨੂੰ ਪੜਾਉਣ ਤੋਂ ਲੈ ਕੇ ਗਰੀਬ ਬੱਚਿਆਂ ਨੂੰ ਪੜਾਉਣ ਦੇ ਲਈ ਖੁਦ ਇਕ ਇੰਸਟੀਚਿਊਸ਼ਨ ਦੀ ਸ਼ੁਰੂਆਤ ਕਰਦਾ ਹੈ।
Punjabi Bollywood Tadka


Tags: Super 30Hrithik RoshanVenkaiah NaiduTwitterBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari