FacebookTwitterg+Mail

ਰਿਤਿਕ ਦੀ 'ਸੁਪਰ 30' ਨੇ ਪਹਿਲੇ ਦਿਨ ਕੀਤੀ ਮੋਟੀ ਕਮਾਈ

super 30 1st day box office collection
14 July, 2019 07:14:51 PM

ਜਲੰਧਰ(ਬਿਊਰੋ) - ਰਿਤਿਕ ਰੌਸ਼ਨ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਸੁਪਰ 30' ਕੱਲ ਰਿਲੀਜ਼ ਹੋ ਚੁੱਕੀ ਹੈ।ਇਸ ਫਿਲਮ ਨੇ ਪਹਿਲੇ ਦਿਨ ਕਮਾਲ ਕਰ ਦਿਖਾਇਆ ਹੈ।ਫਿਲਮ ਨੂੰ ਦਰਸ਼ਕਾਂ ਵੱਲੋ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ।'ਸੁਪਰ 30' ਨੇ ਪਹਿਲੇ ਦਿਨ 11.83 ਕਰੋੜ ਦੀ ਕਮਾਈ ਕੀਤੀ ਹੈ।ਦਰਸ਼ਕਾਂ ਵੱਲੋਂ ਖੂਬ ਸਰਾਹੀ ਜਾ ਰਹੀ ਇਸ ਫਿਲਮ ਦੀ ਆਉਣ ਵਾਲੇ ਦਿਨਾਂ 'ਚ ਕਮਾਈ ਹੋਰ ਵੀ ਵੱਧ ਸਕਦੀ ਹੈ।

 

ਉਂਝ ਵੀ ਇਸ ਸ਼ੁੱਕਰਵਾਰ ਇਸ ਫਿਲਮ ਦੇ ਮੁਕਾਬਲੇ ਹੋਰ ਕੋਈ ਵੱਡੀ ਫਿਲਮ ਰਿਲੀਜ਼ ਨਹੀ ਹੋਈ ਜਿਸ ਦਾ ਫਾਇਦਾ ਇਸ ਫਿਲਮ ਨੂੰ ਜ਼ਰੂਰ ਮਿਲ ਸਕਦਾ ਹੈ।ਇਹ ਫਿਲਮ ਤਕਰੀਬਨ 85 ਕਰੋੜ ਦੀ ਲਾਗਤ ਨਾਲ ਬਣੀ ਹੈ।ਦੱਸਣਯੋਗ ਹੈ ਕਿ 'ਸੁਪਰ 30' ਫਿਲਮ ਨੂੰ ਬਿਹਾਰ ਦੇ ਗਣਿਤ ਦੇ ਮਾਸਟਰ ਆਨੰਦ ਕੁਮਾਰ ਦੀ ਅਸਲ ਜ਼ਿੰਦਗੀ 'ਤੇ ਬਣਾਇਆ ਗਿਆ ਹੈ।ਫਿਲਮ 'ਚ ਆਨੰਦ ਕੁਮਾਰ ਦਾ ਕਿਰਦਾਰ ਰਿਤਿਕ ਰੌਸ਼ਨ ਨੇ ਨਿਭਾਇਆ ਹੈ।ਇਸ ਫਿਲਮ ਨੂੰ ਵਿਕਾਸ ਬਹਿਲ ਨੇ ਡਾਇਰੈਕਰਟ ਕੀਤਾ ਹੈ।


Tags: Super 30Hrithik Roshan1st Day Box Office CollectionBollywood MovieLatest Bollywood Update

Edited By

Lakhan

Lakhan is News Editor at Jagbani.