FacebookTwitterg+Mail

'ਸੁਪਰ 30' ਦੇ ਸੈੱਟ 'ਤੇ ਇਸ ਟੀ. ਵੀ. ਅਦਾਕਾਰਾ ਨਾਲ ਦਿਖੇ ਰਿਤਿਕ

super 30
08 February, 2018 06:28:56 PM

ਮੁੰਬਈ (ਬਿਉੂਰੋ)— ਬੀਤੇ ਦਿਨੀਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਅਭਿਨੇਤਾ ਰਿਤਿਕ ਰੋਸ਼ਨ ਦੀ ਫਿਲਮ 'ਸੁਪਰ 30' 'ਚ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਨਜ਼ਰ ਆਵੇਗੀ ਪਰ ਹੁਣ ਉਨ੍ਹਾਂ ਦੀ ਜਗ੍ਹਾ ਟੀ. ਵੀ. ਅਦਾਕਾਰਾ ਮੁਣਾਲ ਠੁਕਾਰ ਨੇ ਲੈ ਲਈ ਹੈ। ਜੀ ਹਾਂ, ਮੁਣਾਲ ਨੇ ਫਿਲਮ ਦੀ ਸ਼ੂਟਿੰਗ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ 'ਚ ਸ਼ੂਟਿੰਗ ਦੇ ਸੈੱਟ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਰਿਤਿਕ ਨਾਲ ਦਿਖਾਈ ਦੇ ਰਹੀ ਹੈ।

Punjabi Bollywood Tadka
ਸੂਤਰਾਂ ਮੁਤਾਬਕ ਮੁਣਾਲ ਠਾਕੁਰ ਨੇ 'ਸੁਪਰ 30' ਦੀ ਸ਼ੂਟਿੰਗ ਮੰਗਲਵਾਰ ਨੂੰ ਸ਼ੁਰੂ ਕਰ ਦਿੱਤੀ। ਫਿਲਮ ਦਾ ਪਹਿਲਾ ਸੀਨ ਵਾਰਾਣਸੀ 'ਚ ਗੰਗਾ ਕੰਢੇ ਫਿਲਮਾਇਆ ਗਿਆ ਹੈ। ਇਸ ਤੋਂ ਬਾਅਦ ਫਿਲਮ ਦਾ ਇਕ ਹੋਰ ਸੀਨ ਰਾਮਨਗਰ ਕਿਲੇ 'ਚ ਸ਼ੂਟ ਕੀਤਾ ਗਿਆ, ਜਿੱਥੇ ਰਾਮਨਗਰ ਕਿਲੇ ਦਾ ਇਕ ਹਿੱਸਾ ਕੋਚਿੰਗ ਸੈਂਟਰ 'ਚ ਬਦਲਿਆ ਗਿਆ। ਇਸ ਤੋਂ ਇਲਾਵਾ ਇਹ ਫਿਲਮ 23 ਨਵੰਬਰ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Hrithik Roshan Mrunal Thakur Super 30 Anand Kumar Film Set Bollywood Actor

Edited By

Kapil Kumar

Kapil Kumar is News Editor at Jagbani.