FacebookTwitterg+Mail

'ਸੁਪਰ 30' ਦੇ ਸੈੱਟ ਤੋਂ ਰਿਤਿਕ ਦੀ ਇਕ ਹੋਰ ਤਸਵੀਰ ਆਈ ਸਾਹਮਣੇ

super 30
13 February, 2018 01:59:32 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸੁਪਰ 30' ਦੀ ਸ਼ੂਟਿੰਗ 'ਚ ਬਿਜ਼ੀ ਹਨ। ਹਾਲ ਹੀ 'ਚ ਫਿਲਮ ਦੇ ਸੈੱਟ ਤੋਂ ਉਨ੍ਹਾਂ ਦੀ ਇਕ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਰਿਤਿਕ ਦੀ ਲੁੱਕ 'ਚ ਜ਼ਬਰਦਸਤ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਰਿਤਿਕ ਦਾ ਇਹ ਲੁੱਕ ਦੇਖਣ ਤੋਂ ਬਾਅਦ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ ਕਿਉਂਕਿ ਇਸ ਲੁੱਕ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਉਹ ਆਪਣੀ ਇਸ ਫਿਲਮ ਲਈ ਕਾਫੀ ਮਿਹਨਤ ਕਰ ਰਹੇ ਹਨ। ਰਿਤਿਕ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ 'ਸੁਪਰ 30' 'ਚ ਰਿਤਿਕ ਆਨੰਦ ਕੁਮਾਰ ਦੀ ਭੂਮਿਕਾ 'ਚ ਦਿਖਾਈ ਦੇਣਗੇ। ਫਿਲਹਾਲ ਇਨ੍ਹੀਂ ਦਿਨੀਂ ਬਨਾਰਸ 'ਚ ਫਿਲਮ ਦੀ ਸ਼ੂਟਿੰਗ ਦਾ ਕੰਮ ਚੱਲ ਰਿਹਾ ਹੈ। ਇਸ ਫਿਲਮ 'ਚ ਲੀਡ ਅਭਿਨੇਤਰੀ ਦੇ ਤੌਰ 'ਤੇ ਮੁਣਾਲ ਠਾਕੁਰ ਦਿਖਾਈ ਦੇਵੇਗੀ। ਟੀ. ਵੀ. ਦੇ ਮਸ਼ਹੂਰ ਸ਼ੋਅ 'ਕੁੰਮ ਕੁੰਮ ਭਾਗਿਆ' 'ਚ ਬੁਲਬੁਲ ਦਾ ਕਿਰਦਾਰ ਨਿਭਾਉਣ ਵਾਲੀ ਮੁਣਾਲ ਦੀ ਇਹ ਪਹਿਲੀ ਬਾਲੀਵੁੱਡ ਫਿਲਮ ਹੈ। ਉਹ ਫਿਲਮ 'ਚ ਰਿਤਿਕ ਦੀ ਪਤਨੀ ਦਾ ਕਿਰਦਾਰ ਨਿਭਾਵੇਗੀ। ਇਸ ਤੋਂ ਇਲਾਵਾ ਇਹ ਫਿਲਮ 23 ਨਵੰਬਰ ਨੂੰ ਰਿਲੀਜ਼ ਹੋਵੇਗੀ।


Tags: Hrithik Roshan Mrunal Thakur Super 30 Anand Kumar Viral Bollywood Actor

Edited By

Kapil Kumar

Kapil Kumar is News Editor at Jagbani.