FacebookTwitterg+Mail

'ਸੁਪਰ 30' ਦੀ ਸ਼ੂਟਿੰਗ ਪੂਰੀ, ਅਗਲੇ ਸਾਲ ਹੋਵੇਗੀ ਰਿਲੀਜ਼

super 30
17 August, 2018 11:21:38 AM

ਮੁੰਬਈ (ਬਿਊਰੋ)— ਰਿਤਿਕ ਰੋਸ਼ਨ ਦੀ ਆਉਣ ਵਾਲੀ ਫਿਲਮ 'ਸੁਪਰ 30' ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਹ ਫਿਲਮ ਅਗਲੇ ਸਾਲ 25 ਜਨਵਰੀ ਨੂੰ ਰਿਲੀਜ਼ ਹੋਵੇਗੀ। ਉਨ੍ਹਾਂ ਦੀ ਆਖਰੀ ਫਿਲਮ 'ਕਾਬਿਲ' ਨੂੰ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। 'ਕਾਬਿਲ' ਤੋਂ ਬਾਅਦ ਰਿਤਿਕ ਵਿਕਾਸ ਬਹਿਲ ਦੀ ਫਿਲਮ 'ਸੁਪਰ 30' 'ਚ ਜ਼ਬਰਦਸਤ ਅਭਿਨੈ ਅਤੇ ਡਾਂਸ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਜਾਣਕਾਰੀ ਮੁਤਾਬ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਸ ਫਿਲਮ ਰਾਹੀਂ ਟੀ. ਵੀ. ਅਦਾਕਾਰਾ ਮ੍ਹਣਾਲ ਠਾਕੁਰ ਵੱਡੇ ਪਰਦੇ 'ਤੇ ਡੈਬਿਊ ਕਰਨ ਜਾ ਰਹੀ ਹੈ। ਇਸ ਫਿਲਮ 'ਚ ਮ੍ਰਣਾਲ ਇਕ ਕੱਥਕ ਡਾਂਸਰ ਦੇ ਰੂਪ 'ਚ ਨਜ਼ਰ ਆਵੇਗੀ।

Punjabi Bollywood Tadka
ਦੱਸਣਯੋਗ ਹੈ ਕਿ 'ਸੁਪਰ 30' ਦੀ ਕਹਾਣੀ ਬਿਹਾਰ ਦੇ ਰਹਿਣ ਵਾਲੇ ਆਨੰਦ ਕੁਮਾਰ ਦੇ ਜੀਵਨ 'ਤੇ ਆਧਾਰਿਤ ਹੈ, ਉਹ ਹਰ ਸਾਲ ਅਜਿਹੇ 30 ਬੱਚਿਆਂ ਨੂੰ ਆਈ. ਆਈ. ਟੀ. ਦੀ ਮੁਫਤ ਕੋਚਿੰਗ ਦਿੰਦੇ ਹਨ, ਜੋ ਗਰੀਬ ਅਤੇ ਪਿਛੜੇ ਪਰਿਵਾਰ ਨਾਲ ਸੰਬੰਧਤ ਹੋਣ। ਉਨ੍ਹਾਂ ਦੀ ਕੋਚਿੰਗ ਦੇ ਕਰੀਬ ਸਭ ਵਿਦਿਆਰਥੀ ਆਈ. ਆਈ. ਟੀ. 'ਚ ਚੁਣੇ ਜਾਂਦੇ ਹਨ। ਆਨੰਦ ਇਸ ਮਾਣਯੋਗ ਕੰਮ 'ਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ ਸਨਮਾਨਿਤ ਹੋ ਚੁੱਕੇ ਸਨ।


Tags: Hrithik Roshan Mrunal Thakur Super 30 Anand Kumar Shooting Bollywood Actor

Edited By

Kapil Kumar

Kapil Kumar is News Editor at Jagbani.