FacebookTwitterg+Mail

ਟਵੀਟ ਰਾਹੀਂ ਸੋਸ਼ਲ ਮੀਡੀਆ 'ਤੇ ਛਾਏ ਰਿਤਿਕ, ਅਧਿਆਪਕਾਂ ਦੇ ਨਾਲ ਫੈਨਜ਼ ਦਾ ਵੀ ਦਿਸਿਆ ਰਿਐਕਸ਼ਨ

super 30 hrithik roshan shares a picture with his super teachers
05 July, 2019 04:04:45 PM

ਮੁੰਬਈ(ਬਿਊਰੋ)- ਬੀਤੇ ਦਿਨੀਂ ਐਕਟਰ ਰਿਤਿਕ ਰੌਸ਼ਨ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ 'ਚ ਅਧਿਆਪਕਾਂ ਦੀ ਕੋਸ਼ਿਸ਼ ਅਤੇ ਮਹੱਤਵ 'ਤੇ ਰੌਸ਼ਨੀ ਪਾਈ ਗਈ ਸੀ, ਜੋ ਨਾ ਸਿਰਫ ਹਰ ਵਿਅਕਤੀ ਦੇ ਭਵਿੱਖ ਦੀ ਨੀਂਹ ਹੁੰਦੇ ਹਨ, ਸਗੋਂ ਠੀਕ ਮਾਈਨਿਆਂ 'ਚ ਸਾਡੇ ਸਮਾਜ ਅਤੇ ਦੇਸ਼ ਦੇ ਭਵਿੱਖ ਦੇ ਰਾਸ਼ਟਰ ਨਿਰਮਾਤਾ ਹਨ। ਖੁਦ ਸੁਪਰਸਟਾਰ ਨੇ ਇਸ ਲਈ ਅਧਿਆਪਕਾਂ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਐਕਟਰ ਦੇ ਟਵੀਟ ਦੇ ਠੀਕ ਬਾਅਦ, ਪੋਸਟ 'ਚ ਜਨਤਾ ਦੁਆਰਾ ਕੀਤੇ ਗਏ ਕਈ ਟਵੀਟਸ ਦੇਖਣ ਨੂੰ ਮਿਲੇ, ਜੋ ਐਕਟਰ ਨੂੰ ਉਨ੍ਹਾਂ ਦੇ ਵਿਚਾਰਾਂ ਦੀ ਕਦਰ ਕਰਦੇ ਹੋਏ ਨਜ਼ਰ ਆਏ।
Punjabi Bollywood Tadka
ਰਿਤਿਕ ਰੌਸ਼ਨ ਦਾ ਮੰਨਣਾ ਹੈ ਕਿ,''ਵਿਚਾਰਾਂ ਨੂੰ ਅੱਗੇ ਪਾਸ ਕੀਤਾ ਜਾਂਦਾ ਹੈ, ਬੀਜ ਬੋਇਆ ਜਾਂਦਾ ਹੈ, ਦੂਸਰਿਆਂ ਨੂੰ ਸਿਖਾਇਆ ਜਾਂਦਾ ਹੈ। ਇੰਝ ਹੀ ਲੋਕ ਸਿਖਦੇ ਹਨ, ਇੰਝ ਹੀ ਦੇਸ਼ ਦਾ ਵਿਕਾਸ ਹੁੰਦਾ ਹੈ। ਜੇਕਰ ਤੁਸੀਂ ਇਕ ਰਾਸ਼ਟਰ ਨਿਰਮਾਤਾ ਬਨਣਾ ਚਾਹੁੰਦੇ ਹੋ, ਤਾਂ ਅਧਿਆਪਕ ਬਣੋ। ਇੰਨਾ ਹੀ ਨਹੀਂ, ਐਕਟਰ ਨੇ ਸਾਰਿਆਂ ਨੂੰ ਕਿਹਾ ਕਿ ਉਹ ਇਕ ਪ੍ਰੋਫੈਸ਼ਨ ਦੇ ਰੂਪ 'ਚ ਸਿੱਖਿਆ ਨੂੰ ਵੀ ਅਪਣਾਉਣ।'' ਇਸ ਦੇ ਨਾਲ ਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ ਆਪਣੇ ਆਧਿਕਾਰਿਕ ਹੈਂਡਲ 'ਤੇ ਰਿਤੀਕ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ, ਮੁੰਬਈ ਦੇ ਅਵਨੀਸ਼ ਕੁਮਾਰ ਨੇ ਸਾਂਝਾ ਕੀਤਾ।

ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਕੌਸ਼ਿਕ ਬਸੂ, ਜੋ ਹੁਣ ਕਾਰਨੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਹਨ, ਉਨ੍ਹਾਂ ਨੇ ਆਪਣੇ ਇਕ ਪਲੇਅ ਨੂੰ ਯਾਦ ਕਰਦੇ ਹੋਏ, ਸਾਂਝਾ ਕੀਤਾ।

ਰਿਤਿਕ ਦੇ ਇਸ ਪੋਸਟ ਨੂੰ ਦੇਸ਼ ਭਰ ਦੇ ਅਧਿਆਪਕਾਂ ਅਤੇ ਮੁੱਖ ਯੂਨੀਵਰਸਿਟੀਆਂ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਦਿਲ ਛੂ ਲੈਣ ਵਾਲੀ ਪ੍ਰਤੀਕਿਰਿਆ ਮਿਲ ਰਹੀਆਂ ਹਨ। ਐਕਟਰ ਖੁੱਦ ਆਪਣੀ ਅਗਲੀ ਫਿਲਮ 'ਚ ਇਕ ਅਧਿਆਪਕ ਦੀ ਭੂਮਿਕਾ 'ਚ ਨਜ਼ਰ ਆਉਣਗੇ। ਰਿਤੀਕ ਰੌਸ਼ਨ ਆਪਣੀ ਅਗਲੀ ਫਿਲਮ 'ਸੁਪਰ 30' 'ਚ ਇਕ ਗਣਿਤ ਪੜਾਉਣ ਵਾਲੇ ਆਧਿਆਪਕ ਦੇ ਕਿਰਦਾਰ 'ਚ ਨਜ਼ਰ ਆਉਣਗੇ, ਜੋ 30 ਵਿਦਿਆਰਥੀਆਂ ਨੂੰ ਆਈ. ਆਈ. ਟੀ.-ਜੇ. ਈ. ਈ. ਦੀ ਪ੍ਰੀਖਿਆ ਲਈ ਤਿਆਰ ਕਰਦੇ ਹਨ। ਫਿਲਮ 'ਸੁਪਰ 30' 12 ਜੁਲਾਈ, 2018 ਨੂੰ ਰਿਲੀਜ਼ ਹੋਣ ਵਾਲੀ ਹੈ।


Tags: Hrithik RoshanSuper 30TwitterBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari