FacebookTwitterg+Mail

ਸੁਪਰ 30' ਦਾ ਨਵਾਂ ਪੋਸਟਰ ਰਿਲੀਜ਼, ਇਸ ਦਿਨ ਰਿਲੀਜ਼ ਹੋਵੇਗਾ ਟਰੇਲਰ

super 30 new poster launch
02 June, 2019 05:41:13 PM

ਮੁੰਬਈ (ਬਿਊਰੋ)— ਪਿਛਲੇ ਕੁਝ ਦਿਨਾਂ ਤੋਂ ਰਿਤਿਕ ਰੌਸ਼ਨ ਦੀ ਫਿਲਮ 'ਸੁਪਰ 30' ਲੋਕਾਂ ਵਿਚਕਾਰ ਚਰਚਾ 'ਚ ਬਣੀ ਹੋਈ ਹੈ। ਹੁਣ ਤੱਕ ਇਸ ਫਿਲਮ ਦੇ ਰਿਲੀਜ਼ ਡੇਟ ਕਈ ਵਾਰ ਬਦਲੀ ਜਾ ਚੁੱਕੀ ਹੈ। ਦੱਸ ਦੇਈਏ ਕਿ ਸਭ ਤੋਂ ਪਹਿਲਾਂ ਇਹ ਫਿਲਮ ਜਨਵਰੀ 'ਚ ਰਿਲੀਜ਼ ਹੋਣ ਵਾਲੀ ਸੀ। ਇਸ ਤੋਂ ਬਾਅਦ ਫਿਲਮ ਨੂੰ 26 ਜੁਲਾਈ ਨੂੰ ਰਿਲੀਜ਼ ਕਰਨ ਦਾ ਫੈਸਲਾ ਲਿਆ ਗਿਆ ਪਰ ਕੰਗਨਾ ਦੀ ਫਿਲਮ 'ਮੈਂਟਲ ਹੈ ਕਿਆ' ਨਾਲ 'ਸੁਪਰ 30' ਟਕਰਾ ਗਈ। ਜਿਸ ਤੋਂ ਬਾਅਦ ਫਾਈਨਲ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਹਾਲ ਹੀ 'ਚ ਰਿਤਿਕ ਰੌਸ਼ਨ ਨੇ ਇਸ ਫਿਲਮ ਦਾ ਨਵਾਂ ਪੋਸਟਰ ਜ਼ਾਰੀ ਕੀਤਾ ਹੈ। ਇਸ ਪੋਸਟਰ 'ਚ ਐਕਟਰ ਮੀਂਹ 'ਚ ਭਿੱਜਦੇ ਨਜ਼ਰ ਆ ਰਹੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ 'ਸੁਪਰ 30' ਦਾ ਟਰੇਲਰ ਕਦੋਂ ਤੱਕ ਆਵੇਗਾ। ਫਿਲਮ ਦੇ ਨਵੇਂ ਪੋਸਟਰ 'ਚ ਰਿਤਿਕ ਤੋਂ ਇਲਾਵਾ ਕੁਝ ਵਿਦਿਆਰਥੀ ਵੀ ਦਿਖਾਈ ਦੇ ਰਹੇ ਹਨ। ਜੋ ਕਿ ਮਸਤੀ ਭਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਇਸ ਪੋਸਟਰ 'ਚ ਦੱਸਿਆ ਗਿਆ ਹੈ ਕਿ ਫਿਲਮ ਦਾ ਟਰੇਲਰ 4 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ। ਹਾਲ ਹੀ 'ਚ ਡਾਇਰੈਕਟਰ ਵਿਕਾਸ ਬਹਿਲ ਦੀ ਇਸ ਫਿਲਮ 'ਚ ਵਾਪਸੀ ਹੋ ਚੁੱਕੀ ਹੈ। ਦੱਸ ਦੇਈਏ ਕਿ ਮੀਟੂ ਮਾਮਲੇ 'ਚ ਉਨ੍ਹਾਂ ਨੂੰ ਕਲੀਨ ਚਿੱਟ ਮਿਲ ਗਈ ਹੈ।ਦੱਸਣਯੋਗ ਹੈ ਕਿ ਰਿਤਿਕ ਰੌਸ਼ਨ 'ਸੁਪਰ 30' 'ਚ ਇਕ ਟੀਚਰ ਦੇ ਕਿਰਦਾਰ 'ਚ ਨਜ਼ਰ ਆਉਣਗੇ, ਜੋ 30 ਵਿਦਿਆਰਥੀਆਂ ਨੂੰ ਆਈ. ਆਈ. ਟੀ. ਤੇ ਜੇ. ਈ. ਈ. ਦੀ ਪ੍ਰੀਖਿਆ ਦੀ ਤਿਆਰੀ ਕਰਵਾਉਂਦੇ ਹਨ। ਇਹ ਫਿਲਮ ਇਸੇ ਸਾਲ 26 ਜੁਲਾਈ ਨੂੰ ਰਿਲੀਜ਼ ਹੋਵੇਗੀ।


Tags: Super30Trailer DateZee Music CompanyHrithik RoshanNew Bollywood MovieBollywood Update

Edited By

Lakhan

Lakhan is News Editor at Jagbani.