ਮੁੰਬਈ(ਬਿਊਰੋ)— ਡਾਂਸਿੰਗ ਰਿਐਲਿਟੀ ਸ਼ੋਅ 'ਸੁਪਰ ਡਾਂਸਰ ਚੈਪਟਰ 3' ਨੂੰ ਆਪਣਾ ਵਿਨਰ ਮਿਲ ਗਿਆ ਹੈ। ਐਤਵਾਰ ਨੂੰ ਹੋਏ ਫਾਈਨਲ ਮੁਕਾਬਲੇ 'ਚ ਕੋਲਕਾਤਾ ਦੀ ਰਹਿਣ ਵਾਲੀ 6 ਸਾਲ ਦੀ ਰੁਪਸਾ ਨੇ 'ਸੁਪਰ ਡਾਂਸਰ ਚੈਪਟਰ 3' ਨੂੰ ਖਿਤਾਬ ਜਿੱਤ ਲਿਆ। ਇਸ ਤੋਂ ਇਲਾਵਾ ਗੁਰੂ ਨਿਸ਼ਾਂਤ ਨੂੰ ਵੀ 5 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਸ਼ੋਅ ਦੀ ਸ਼ੁਰੂਆਤ ਤੋਂ ਹੀ ਰੁਪਸਾ ਜੱਜਾਂ ਦੀ ਫੇਵਰੇਟ ਮੁਕਾਬਲੇਬਾਜ਼ ਰਹੀ ਹੈ। ਇਸ ਜਿੱਤ ਨਾਲ ਰੁਪਸਾ ਨੂੰ 15 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਗਿਆ। ਇਸ ਦੇ ਨਾਲ ਹੀ ਸਾਰੇ ਫਾਈਨਲਿਸਟਸ ਨੂੰ 1-1 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਗਿਆ। ਦੱਸ ਦੇਈਏ ਕਿ ਸ਼ੋਅ ਦੇ ਦੌਰਾਨ ਜਿਨ੍ਹੇ ਵੀ ਮਹਿਮਾਨ ਆਏ ਉਹ ਸਾਰੇ ਹੀ ਰੁਪਸਾ ਦੇ ਡਾਂਸ ਦੀ ਤਾਰੀਫ ਕਰ ਰਹੇ ਸਨ।