FacebookTwitterg+Mail

ਦਿਲਜੀਤ ਤੇ ਸੋਨਮ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਡਾਂਸ, ਵੀਡੀਓ ਵਾਇਰਲ

super singh  when diljit dosanjh made donald trump dance
11 June, 2017 02:58:15 PM

ਜਲੰਧਰ— ਬਾਲਾਜੀ ਮੋਸ਼ਨ ਪਿਕਚਰਸ ਦੇ ਟਵਿਟਰ ਹੈਂਡਲ ਤੋਂ ਇੱਕ ਵੀਡੀਓ ਪੋਸਟ ਕੀਤੀ ਗਈ ਹੈ। ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਪੰਜਾਬੀ ਮਸ਼ਹੂਰ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਹ ਸਾਰੇ ਦਿਲਜੀ ਦੋਸਾਂਝ ਦੀ ਆਉਣ ਵਾਲੀ ਫਿਲਮ 'ਸੁਪਰ ਸਿੰਘ' ਦੇ ਇੱਕ ਗੀਤ ਨੱਚਦੇ ਨਜ਼ਰ ਆ ਰਹੇ ਹਨ। ਅਸਲ 'ਚ ਡੋਨਾਲਡ ਟਰੰਪ ਦਿਲਜੀਤ ਦੇ ਗੀਤ 'ਤੇ ਸੱਚੀ 'ਚ ਡਾਂਸ ਨਹੀਂ ਕਰ ਰਹੇ ਹਨ ਸਗੋਂ ਟਰੰਪ ਦੀਆਂ ਕੁਝ ਵੀਡੀਓਜ਼ ਫੁਟੇਜ ਨੂੰ ਐਡਿਟ ਕਰਕੇ ਗੀਤ 'ਚ ਮਿਕਸ ਕੀਤਾ ਗਿਆ ਹੈ। ਜ਼ਾਹਰ ਹੈ ਕਿ ਬਾਲਾਜੀ ਮੋਸ਼ਨ ਪਿਕਚਰਸ ਵਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ ਫਿਲਮ ਦੇ ਪ੍ਰਮੋਸ਼ਨ ਦਾ ਹੀ ਇੱਕ ਹਿੱਸਾ ਹੈ। ਹੁਣ ਦੇਖਣਾ ਇਹ ਹੈ ਕਿ ਡੋਨਾਲਡ ਟਰੰਪ ਨੂੰ ਫਿਲਮ ਦੇ ਇੱਕ ਗੀਤ 'ਚ ਨਚਾ ਕੇ ਉਨ੍ਹਾਂ ਨੂੰ ਫਿਲਮ ਦੀ ਪ੍ਰਮੋਸ਼ਨ 'ਚ ਕਿੰਨੀ ਮਦਦ ਮਿਲਦੀ ਹੈ।


ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਪ੍ਰੈੱਸ ਕਾਨਫਰਸ 'ਚ ਬਹੁਤ ਘੱਟ ਹਿੱਸਾ ਲੈਂਦੇ ਹਨ। ਉਨ੍ਹਾਂ ਬਾਰੇ ਲੋਕਾਂ ਨੂੰ ਅਜੇ ਬਹੁਤਾ ਜਾਣਕਾਰੀ ਨਹੀਂ ਹੈ। ਫਿਲਹਾਲ ਫੈਨਜ਼ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਸੁਪਰ ਸਿੰਘ' ਨੂੰ ਲੈ ਕੇ ਕਾਫੀ ਉਤਸਾਹਿਤ ਹਨ। ਦੱਸ ਦਈਏ ਕਿ 'ਸੁਪਰ ਸਿੰਘ' 16 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Punjabi movesBalaji Motion PicturesSonam BajwaSuper SinghDiljit DosanjhDonald Trumpdance videoਦਿਲਜੀਤ ਦੋਸਾਂਝਸੁਪਰ ਸਿੰਘਡੋਨਾਲਡ ਟਰੰਪ