FacebookTwitterg+Mail

'ਸੁਪਰ ਸਿੰਘ ਜੀ ਆਇਆ' ਗੀਤ 'ਚ ਦਿਲਜੀਤ ਨੇ ਦਿਖਾਇਆ ਆਪਣਾ ਸੁਪਰ ਹੀਰੋ ਵਾਲਾ ਅੰਦਾਜ਼

super singh ji aayeaa
10 June, 2017 12:40:20 PM

ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਅਤੇ ਬਾਲੀਵੁੱਡ-ਪਾਲੀਵੁੱਡ ਅਭਿਨੇਤਾ ਦਿਲਜੀਤ ਦੁਸਾਂਝ ਆਪਣੀ ਆਉਣ ਵਾਲੀ ਫਿਲਮ 'ਸੁਪਰ ਸਿੰਘ' ਨੂੰ ਲੈ ਕੇ ਕਾਫੀ ਸੁਰਖੀਆਂ ਬਟੌਰ ਰਿਹਾ ਹੈ। ਹਾਲ ਹੀ 'ਚ 'ਸੁਪਰ ਸਿੰਗ' ਦਾ ਨਵਾਂ ਗੀਤ 'ਸੁਪਰ ਸਿੰਘ ਜੀ ਆਇਆ' ਯੂਟਿਊਬ 'ਤੇ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਗਾਇਕ ਸੁਨੰਧਾ ਸਿੰਘ, ਨੀਤੂ ਭੱਲਾ ਅਤੇ ਤਾਰਨੀਅਮ ਮਲਿਕ ਨੇ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ। ਇਸ ਗੀਤ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ ਅਤੇ ਕਲਮਬੱਧ ਰਣਬੀਰ ਸਿੰਘ ਨੇ ਕੀਤਾ ਹੈ।


'ਸੁਪਰ ਸਿੰਘ' 'ਚ ਦਿਲਜੀਤ ਦੋਸਾਂਝ ਨਾਲ ਅਭਿਨੇਤਰੀ ਸੋਨਮ ਬਾਜਵਾ ਮੁੱਖ ਕਿਰਦਾਰ 'ਚ ਹੈ। ਇਸ ਤੋਂ ਪਹਿਲਾਂ ਵੀ ਇਹ ਜੋੜੀ ਸਿਨੇਮਾਘਰਾਂ 'ਚ ਖੂਬ ਧਮਾਲ ਮਚਾ ਚੁੱਕੀ ਹੈ। ਲੋਕਾਂ ਨੇ ਦੋਵਾਂ ਦੀ ਜੋੜੀ ਖੂਬ ਪਸੰਦ ਕਰਦੇ ਹਨ। ਇਸ ਫਿਲਮ 'ਚ ਸੋਨਮ ਦਾ ਕਿਰਦਾਰ ਪਹਿਲੀਆਂ ਫਿਲਮਾਂ ਨਾਲੋਂ ਬਿਲਕੁਲ ਹੀ ਵੱਖਰਾ ਹੈ। ਫਿਲਮ 'ਚ ਸੋਨਮ ਬਾਜਵਾ ਜ਼ਿਆਦਾ ਬੋਲਣ ਵਾਲੀ ਅਤੇ ਹਰ ਗੱਲ ਤੇ ਲੜਨ ਵਾਲੀ ਕੁੜੀ ਦੇ ਰੂਪ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਇਹ ਫਿਲਮ 16 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ।


Tags: Super Singh Ji AayeaaSuper SinghDiljit DosanjhSonam BajwaJatinder ShahRanbir Singhਦਿਲਜੀਤ ਦੁਸਾਂਝਸੁਪਰ ਸਿੰਘ ਜੀ ਆਇਆ