FacebookTwitterg+Mail

ਸੋਨੀ ਐਟਰਟੇਨਮੈਂਟ ਟੈਲੀਵਿਜ਼ਨ 'ਤੇ ਜਲਦ ਆਵੇਗਾ 'ਸੁਪਰਸਟਾਰ ਸਿੰਗਰ'

superstar singer pursues talent in the beautiful city of chandigarh
27 March, 2019 10:18:14 AM

ਚੰਡੀਗੜ੍ਹ (ਬਿਊਰੋ) — 'ਸੁਪਰਡਾਂਸਰ ਦੀ ਸ਼ਾਨਦਾਰ ਸ਼ਫਲਾਤਾ ਤੋਂ ਬਾਅਦ ਸੋਨੀ ਐਟਰਟੇਨਮੈਂਟ ਟੈਲੀਵਿਜ਼ਨ ਆਪਣੇ ਦਰਸ਼ਕਾਂ ਲਈ ਇਕ ਨਵੇਂ ਸ਼ੋਅ ਦੀ ਪੇਸ਼ਕਸ਼ ਲਈ ਤਿਆਰ ਹੈ। ਇਹ ਨਵਾਂ ਸ਼ੋਅ ''ਸੁਪਰਸਟਾਰ ਸਿੰਗਰ ਸਿਗਿੰਗ ਦਾ ਕਲ' ਨਾਲ ਆਪਣੇ ਦਰਸ਼ਕਾਂ ਨੂੰ ਇਕ ਸੁਰੀਲੇ ਸਫਰ 'ਤੇ ਲੈ ਜਾਵੇਗਾ। ਇਸ ਨਵਾਂ ਸ਼ੋਅ 15 ਸਾਲ ਤੋਂ ਘੱਟ ਉਮਰ ਦਾ ਨਵੀਂ ਉਭਰਦੀਆਂ ਪ੍ਰਤੀਭਾਵਾਂ ਲਈ ਹੈ, ਜਿੱਥੇ ਮੰਨੇ ਪ੍ਰੰਮਨੇ ਸੰਗੀਤਕਾਰ ਉਨ੍ਹਾਂ ਨੂੰ ਸਿੱਖਿਆ ਦੇਣਗੇ। ਇਸ ਸ਼ੋਅ ਦੇ ਜੱਜ ਹਿਮੇਸ਼ ਰੇਸ਼ਮੀਆ, ਬਾਲੀਵੁੱਡ ਸਿੰਗਰ ਜਾਵੇਦ ਅਲੀ ਅਤੇ ਅਲਕਾ ਯਾਗਨਿਕ ਸ਼ਾਮਲ ਹਨ। ਚੰਡੀਗੜ੍ਹ 'ਚ ਆਡੀਸ਼ਨ ਦਾ ਸ਼ੁੱਭ ਆਰੰਭ ਸਿੰਗਰ ਜੋਤੀਯਕਾ ਤਾਂਗਰੀ ਕਰੇਗੀ, ਜਿਨ੍ਹਾਂ ਨੂੰ ਉਮੀਦ ਹੈ ਕਿ ਇਸ ਸੁਰੀਲੇ ਸਫਰ 'ਚ ਸ਼ਹਿਰ ਦੇ ਨੌਜਵਾਨ ਜੋਸ਼ ਭਰ ਦੇਣਗੇ।
ਸੋਨੀ ਐਟਰਟੇਨਮੈਂਟ ਟੈਲੀਵਿਜ਼ਨ ਦੇ ਪ੍ਰੋਗਰਾਮ ਪ੍ਰਮੁੱਖ ਆਸ਼ੀਸ਼ ਗੋਲਵਲਕਰ ਦਾ ਕਹਿਣਾ ਹੈ ਕਿ, ''ਸੁਪਰ ਸਟਾਰ ਸਿੰਗਰ ਦਾ ਇਹ ਵਾਅਦਾ ਹੈ ਕਿ ਉਹ ਨਵੀਂ ਪੀੜੀ ਦੇ ਉਭਰਦੇ ਸਿਗਰਾਂ ਨੂੰ ਸਿੱਖਣ ਅਤੇ ਅੱਗੇ ਵਧਣ ਦਾ ਮੰਚ ਪ੍ਰਦਾਨ ਕਰੇਗਾ। 'ਇੰਡੀਅਨ ਆਈਡਲ' ਅਤੇ 'ਸੁਪਰ ਡਾਂਸਰ' ਦੇ ਸੀਜ਼ਨ ਦੀ ਸਫਲਤਾ ਤੋਂ ਬਾਅਦ ਅਸੀ ਆਪਣੇ ਦਰਸ਼ਕਾਂ ਨੂੰ ਇਕ ਅਜਿਹਾ ਸ਼ੋਅ ਦੇਣਾ ਚਾਹੁੰਦੇ ਹਾਂ, ਜਿਸ 'ਚ ਨਾ ਤਾਂ ਬੱਚਿਆਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲੇ ਸਗੋਂ ਕਿ ਸਾਡੇ ਜੱਜ ਉਨ੍ਹਾਂ ਨੂੰ ਹੋਰ ਵੀ ਸਿੱਖਿਆ ਦੇ ਕੇ ਉਨ੍ਹਾਂ ਨੂੰ ਹੋਰ ਵੀ ਨਿਖਾਰ ਸਕਣ।''
'ਮੁੰਗੜਾ, 'ਪੱਲੋ ਲਟਕੇ', ਵਰਗੇ ਗਾਣੇ ਗਾਉਣ ਵਾਲੀ ਜੋਤੀਯਕਾ ਤਾਂਗਰੀ ਨੇ ਕਿਹਾ ਕਿ, ''ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਆਪਣੀ ਜਨਮ ਭੂਮੀ ਪੰਜਾਬ ਆਈ ਹਾਂ। ਮੈਨੂੰ ਪੰਜਾਬ ਤੋਂ ਹਮੇਸ਼ਾ ਹੀ ਪਿਆਰ ਮਿਲਿਆ ਹੈ ਅਤੇ ਪੰਜਾਬ ਦੇ ਲੋਕਾਂ ਨੇ ਮੈਨੂੰ ਹਮੇਸ਼ਾਂ ਹੀ ਸਪੋਰਟ ਕੀਤਾ ਹੈ। ਮੈਂ ਸੁਪਰ ਸਟਾਰ ਸਿੰਗਰ ਸ਼ੋਅ ਦੇ ਜਰੀਏ ਪੰਜਾਬ ਆਈ ਹਾਂ ਨਵਾਂ ਸ਼ੋਅ 15 ਸਾਲ ਤਕ ਦੇ ਬੱਚਿਆ ਨੂੰ ਆਪਣਾ ਹੁਨਰ ਪੇਸ਼ ਕਰਨ ਦਾ ਮੌਕਾ ਪ੍ਰਧਾਨ ਕਰੇਗੀ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਸਾਨੂੰ ਪੰਜਾਬ ਤੋਂ ਹੀ ਸੁਪਰ ਸਟਾਰ ਸਿੰਗਰ ਦਾ ਅਗਲਾ ਸਟਾਰ ਮਿਲ ਜਾਵੇ।''
ਦੱਸਣਯੋਗ ਹੈ ਕਿ ਜੈਪੁਰ, ਭੁਵਨੇਸ਼ਵਰ, ਇੰਦੋਰ, ਨਾਗਪੁਰ, ਗੁਵਾਹਟੀ, ਦੇਹਰਾਦੂਨ, ਵਰਗੇ ਸ਼ਹਿਰਾਂ 'ਚ ਆਡੀਸ਼ਨ ਹੋ ਚੁੱਕਾ ਹੈ ਅਤੇ ਚੰਡੀਗੜ੍ਹ 'ਚ 30 ਮਾਰਚ ਨੂੰ ਅਜੀਤ ਕਰਮ ਸਿੰਘ ਇੰਟਰਨੈਸ਼ਨਲ ਸਕੂਲ ਸੈਕਟਰ 65 ਮੋਹਾਲੀ ਚੰਡੀਗੜ੍ਹ 'ਚ ਆਡੀਸ਼ਨ ਹੋਵੇਗਾ। ਇੱਥੇ ਸਵੇਰੇ 8 ਵਜੇ ਗੇਟ ਖੁੱਲ੍ਹੇਗਾ। ਚੰਡਾਗੜ੍ਹ ਤੋਂ ਬਾਅਦ ਇਹ ਆਡੀਸ਼ਨ ਬੇਗਲੁਰੂ, ਲਖਨਊ, ਕੋਲਕਾਤਾ, ਦਿੱਲੀ ਅਤੇ ਮੁੰਬਈ 'ਚ ਹੋਣਗੇ।


Tags: Super DancerSuperstar SingerHimesh ReshammiyaAlka YagnikJaved AliJyotica TangriTV News

Edited By

Sunita

Sunita is News Editor at Jagbani.