FacebookTwitterg+Mail

ਸੂਫੀਆਨਾ ਸੰਗੀਤ ਦੀ ਬੁਲੰਦੀ ਹੈ ਲਖਵਿੰਦਰ ਵਡਾਲੀ ਦੀ 'ਕਮਲੀ'

04 November, 2016 12:39:13 PM

ਜਲੰਧਰ—(ਜੁਗਿੰਦਰ ਸੰਧੂ) ਸੂਫੀਆਨਾ ਸ਼ਾਇਰੀ ਅਤੇ ਸੰਗੀਤ 'ਚ ਗੁੱਝੀਆਂ ਰਮਜ਼ਾਂ ਦੀ ਪੇਸ਼ਕਾਰੀ ਨੇ ਅਕਸਰ ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਦੀ ਗੱਲ ਬੜੀ ਸਫਲਤਾ ਸਹਿਤ ਕੀਤੀ ਹੈ। ਇਸ ਦੀ ਇਕ ਲਾਜਵਾਬ ਮਿਸਾਲ ਹੈ ਲਖਵਿੰਦਰ ਵਡਾਲੀ ਦੀ ਪੇਸ਼ਕਾਰੀ 'ਕਮਲੀ ਯਾਰ ਦੀ', ਜਿਸ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਵਡਾਲੀ ਦੀ ਆਵਾਜ਼ ਜਿੱਥੇ ਗੀਤ ਦੇ ਬੋਲਾਂ ਨੂੰ ਅਰਥ ਪ੍ਰਦਾਨ ਕਰਦੀ ਹੈ ਉੱਥੇ ਸੁਣਨ ਵਾਲਿਆਂ ਦੇ ਦਿਲਾਂ ਨੂੰ ਧੂਹ ਵੀ ਪਾਉਂਦੀ ਹੈ। ਇਸ ਪੇਸ਼ਕਾਰੀ ਰਾਹੀਂ ਇਸ ਗੱਲ ਨੂੰ ਸਾਰਥਕ ਕੀਤਾ ਗਿਆ ਹੈ ਕਿ ਰੱਬ ਦੀ ਰਜ਼ਾ 'ਚ ਰੰਗੀਆਂ ਰੂਹਾਂ ਨਾਲ ਕੋਈ ਧੱਕਾ ਨਹੀਂ ਚੱਲ ਸਕਦਾ, ਭਾਵੇਂ ਇਹ ਧੱਕਾ ਕਰਨ ਵਾਲਾ ਉਸ ਰੂਹ ਦਾ ਬਾਪ ਹੀ ਕਿਉਂ ਨਾ ਹੋਵੇ। ਇਸ ਕਾਰਨ ਹੀਰ ਲਈ ਰਾਂਝੇ ਦਾ ਮਿਲਾਪ ਰੱਬ ਦਾ ਮਿਲਾਪ ਹੋ ਨਿੱਬੜਦਾ ਹੈ। ਇਸ ਰਚਨਾ 'ਚ ਬਾਬਾ ਬੁਲੇਸ਼ਾਹ ਦੇ ਕਲਾਮ ਨੂੰ ਲਖਵਿੰਦਰ ਵਡਾਲੀ ਨੇ ਗੁਰਮੀਤ ਦੇ ਸੰਗੀਤ 'ਚ ਧੁਰ ਅੰਦਰ ਖੁੱਭ ਕੇ ਨਿਭਾਇਆ ਹੈ। ਵਡਾਲੀ ਦੇ ਇਸ ਗੀਤ ਨੂੰ ਸਰੋਤਿਆਂ ਦਾ ਢੇਰ ਸਾਰਾ ਪਿਆਰ ਮਿਲ ਰਿਹਾ ਹੈ।


Tags: ਲਖਵਿੰਦਰ ਵਡਾਲੀਸੰਗੀਤਸਫਲਤਾLakhwinder Wadali music success