FacebookTwitterg+Mail

ਅਗਨੀਕਾਂਡ ਦਾ ਬਾਲੀਵੁੱਡ ’ਚ ਸੋਗ, ਅਮਿਤਾਭ ਸਮੇਤ ਇਨ੍ਹਾਂ ਸਿਤਾਰਿਆਂ ਨੇ ਪ੍ਰਗਟਾਇਆ ਦੁੱਖ

surat fire tragedy amitabh bachchan bhumi express sorrow
25 May, 2019 03:00:49 PM

ਨਵੀਂ ਦਿੱਲੀ (ਬਿਊਰੋ) — ਸੂਰਤ ਦੇ ਸਰਥਾਨਾ 'ਚ ਇਕ ਕੋਚਿੰਗ ਸੈਂਟਰ 'ਚ ਲੱਗੀ ਭਿਆਨਕ ਅੱਗ 'ਚ 20 ਬੱਚਿਆਂ ਦੀ ਜਾਨ ਚਲੀ ਗਈ, ਜਦੋਂ ਕਿ ਕਈ ਜ਼ਖਮੀ ਹੋਏ ਹਨ। ਕੋਚਿੰਗ ਸੈਂਟਰ ਤਸ਼ਸ਼ੀਲਾ ਆਰਕਡ ਬਿਲਡਿੰਗ ਦੇ ਤੀਜੇ ਫਲੋਰ 'ਤੇ ਸਥਿਤ ਹੈ। ਇਸ ਭਿਆਨਕ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਕਈ ਬੱਚੇ ਜਾਨ ਬਚਾਉਣ ਲਈ ਛੱਤ ਤੋਂ ਬਾਹਰ ਛਾਲਾਂ ਮਾਰਦੇ ਨਜ਼ਰ ਆ ਰਹੇ ਹਨ। ਇਸ ਘਟਨਾ ਨਾਲ ਬਾਲੀਵੁੱਡ ਜਗਤ 'ਚ ਸ਼ੋਕ ਦੀ ਲਹਿਰ ਹੈ। ਅਮਿਤਾਭ ਬੱਚਨ ਤੋਂ ਲੈ ਕੇ ਉਰਮਿਲਾ ਮਾਤੋਂਡਕਰ ਸਮੇਤ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਦੁੱਖ ਪ੍ਰਗਟ ਕੀਤਾ ਹੈ।

 

ਅਮਿਤਾਭ ਬੱਚਨ ਨੇ ਟਵਿਟਰ 'ਤੇ ਲਿਖਿਆ, ''ਸੂਰਤ 'ਚ ਭਿਆਨਕ ਤਰਾਸਦੀ...ਇਕ ਵਿਨਾਸ਼ਕਾਰੀ ਅੱਗ ਅਤੇ ਉਸ 'ਚ ਜਕੜੇ ਗਏ 14-17 ਸਾਲ ਦੇ ਬੱਚੇ। ਬੱਚੇ ਭਿਆਨਕ ਅੱਗ ਤੋਂ ਬਚਣ ਲਈ ਹੇਠਾਂ ਛਾਲਾਂ ਮਾਰ ਦਿੱਤੀਆਂ ਤੇ ਉਨ੍ਹਾਂ ਦੀ ਮੌਤ ਹੋ ਗਈ। ਇੰਨਾਂ ਦੁੱਖੀ ਹਾਂ ਕਿ ਦੱਸ ਨਹੀਂ ਸਕਦਾ। ਦੁਆਵਾਂ...।''

 


ਉਥੇ ਹੀ ਅਦਾਕਾਰਾ ਤੇ ਕਾਂਗਰਸ ਨੇਤਾ ਉਰਮਿਲਾ ਮਾਤੋਂਡਕਰ ਨੇ ਲਿਖਿਆ, ''ਅੱਜ ਸੂਰਤ 'ਚ ਅਗਨੀਕਾਂਡ ਬਾਰੇ ਸੁਣ ਕੇ ਕਾਫੀ ਦੁੱਖ ਹੋਇਆ। ਮੇਰੀਆਂ ਸੰਵੇਦਨਾਵਾਂ ਪੀੜਤ ਪਰਿਵਾਰਾਂ ਦੇ ਨਾਲ ਹਨ। ਜ਼ਖਮੀ ਜਲਦ ਠੀਕ ਹੋ ਜਾਣ।''

 


Tags: Amitabh Bachchan20 DeadSurat Coaching CentreFireStudentsGujaratSocial MediaGuru Randhawa

About The Author

sunita

sunita is content editor at Punjab Kesari