ਮੁੰਬਈ (ਬਿਊਰੋ)— ਟੀ. ਵੀ. ਦੇ ਲੋਕਪ੍ਰਿਯ ਸ਼ੋਅ 'ਕਬੂਲ ਹੈ' ਨਾਲ ਪ੍ਰਸਿੱਧੀ ਖੱਟਣ ਵਾਲੀ ਮਸ਼ਹੂਰ ਅਦਾਕਾਰਾ ਸੁਰਭੀ ਜਯੋਤੀ ਅੱਜਕਲ ਕਾਫੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਸੁਰਭੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਸੁਰਭੀ ਨੇ ਵ੍ਹਾਈਟ-ਰੈੱਡ ਕਲਰ ਦੀ ਸਾੜੀ੍ਹੀ ਪਾਈ ਹੈ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਹੈ।
ਇਸ ਤੋਂ ਇਲਾਵਾ ਕੁਝ ਤਸਵੀਰਾਂ 'ਚ ਉਸ ਨੇ ਬਲੈਕ ਰੰਗ ਦੀ ਸਾੜ੍ਹੀ ਪਾਈ ਹੈ, ਜਿਸ 'ਚ ਆਪਣਾ ਕਾਤਿਲਾਨਾ ਅੰਦਾਜ਼ ਦਿਖਾ ਰਹੀ ਹੈ।
ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਦੱਸ ਦੇਈਏ ਕਿ ਸੁਰਭੀ ਇਨ੍ਹੀਂ ਦਿਨੀਂ ਟੀ. ਵੀ. ਦੇ ਮਸ਼ਹੂਰ ਸ਼ੋਅ 'ਨਾਗਿਨ 3' 'ਚ 'ਬੇਲਾ' ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ।
ਉਸ ਨੂੰ ਇਸ ਕਿਰਦਾਰ 'ਚ ਲੋਕ ਕਾਫੀ ਪਸੰਦ ਕਰ ਰਹੇ ਹਨ। ਉੱਥੇ ਹੀ ਮਾਹਿਰ-ਬੇਲਾ ਦੀ ਜੋੜੀ ਟੀ. ਵੀ. ਦੀ ਦੁਨੀਆ 'ਚ ਕਾਫੀ ਲੋਕਪ੍ਰਿਯ ਹੋ ਚੁੱਕੀ ਹੈ।
ਬੇਲਾ ਦੇ ਕਿਰਦਾਰ 'ਚ ਜਾਨ ਪਾ ਦੇਣ ਵਾਲੀ ਸੁਰਭੀ ਪੰਜਾਬੀ ਫਿਲਮਾਂ ਦਾ ਇਕ ਮੰਨਿਆ-ਪ੍ਰਮੰਨਿਆ ਨਾਂ ਹੈ, ਜਿਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ ਪਰ ਹੁਣ ਉਹ ਏਕਤਾ ਕਪੂਰ ਦੇ ਇਸ ਸੀਰੀਅਲ ਨਾਲ ਦਰਸ਼ਕਾਂ 'ਚ ਆਪਣੀ ਜਗ੍ਹਾ ਬਣਾਉਣ 'ਚ ਜੁੱਟੀ ਹੋਈ ਹੈ।