ਮੁੰਬਈ (ਬਿਊਰੋ) — ਏਕਤਾ ਕਪੂਰ ਦੇ ਸਭ ਤੋਂ ਲੋਕਪ੍ਰਿਯ ਸ਼ੋਅ 'ਨਾਗਿਨ 3' 'ਚ ਨਜ਼ਰ ਆ ਰਹੀ ਅਦਾਕਾਰਾ ਸੁਰਭੀ ਜਯੋਤੀ ਨੂੰ ਦਰਸ਼ਕ 'ਬੇਲਾ' ਦੇ ਕਿਰਦਾਰ 'ਚ ਕਾਫੀ ਪਸੰਦ ਕਰ ਰਹੇ ਹਨ। ਇਨ੍ਹੀਂ ਦਿਨੀਂ ਸੁਰਭੀ ਆਪਣੀਆਂ ਖੂਬਸੂਰਤ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ।
ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਸੁਰਭੀ ਜਯੋਤੀ ਅਸਲ ਜ਼ਿੰਦਗੀ 'ਚ ਬੇਹੱਦ ਗਲੈਮਰਸ ਹੈ।
ਸੁਰਭੀ ਜਯੋਤੀ ਅਤੇ ਅਨੀਤਾ ਹਸਨੰਦਾਨੀ ਦੀ ਨਾਗਿਨ ਵਾਲੀ ਜੋੜੀ ਕਾਫੀ ਲੋਕਪ੍ਰਿਯ ਹੋ ਰਹੀ ਹੈ ਅਤੇ ਇਹ ਦੋਵੇਂ ਕਲਾਕਾਰ ਰੀਅਲ ਲਾਈਫ 'ਚ ਵੀ ਇਕ-ਦੂਜੇ ਦੇ ਕਾਫੀ ਵਧੀਆ ਦੋਸਤ ਹਨ।
ਜੀ ਹਾਂ ਹਾਲ ਹੀ 'ਚ ਸੁਰਭੀ ਨੇ ਅਨੀਤਾ ਹਸਨੰਦਾਨੀ ਨਾਲ ਆਪਣੀ ਦੋਸਤੀ ਦੀਆਂ ਝਲਕੀਆਂ ਦਿਖਾਈਆਂ।
ਅਨੀਤਾ ਅਤੇ ਸੁਰਭੀ ਦੋਵੇਂ ਟੀ. ਵੀ. ਦੀ ਦੁਨੀਆ ਦੀਆਂ ਮਸ਼ਹੂਰ ਅਭਿਨੇਤਰੀਆਂ ਹਨ, ਜੋ ਟੀ. ਵੀ. ਦੇ ਕਈ ਸ਼ੋਅਜ਼ 'ਚ ਨਜ਼ਰ ਆ ਚੁੱਕੀਆਂ ਹਨ।
ਇਸ ਤੋਂ ਪਹਿਲਾਂ ਵੀ ਸੁਰਭੀ ਜਯੋਤੀ ਆਪਣੇ ਫੈਨਜ਼ ਨਾਲ ਆਪਣੀਆਂ ਹੌਟ ਤੇ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।