FacebookTwitterg+Mail

ਦੁਲਹਨ ਬਣ ਸੁਰਭੀ ਨੇ ਦਿੱਤੇ ਪੋਜ਼, ਤਸਵੀਰਾਂ ਵਾਇਰਲ

surbhi jyoti
12 January, 2019 02:29:56 PM

ਮੁੰਬਈ (ਬਿਊਰੋ)— ਟੀ. ਵੀ. ਦੇ ਲੋਕਪ੍ਰਿਯ ਸ਼ੋਅ 'ਕਬੂਲ ਹੈ' ਨਾਲ ਪ੍ਰਸਿੱਧੀ ਖੱਟਣ ਵਾਲੀ ਮਸ਼ਹੂਰ ਅਦਾਕਾਰਾ ਸੁਰਭੀ ਜਯੋਤੀ ਅੱਜਕਲ ਕਾਫੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਸੁਰਭੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਸੁਰਭੀ ਬ੍ਰਾਈਡਲ ਲੁੱਕ 'ਚ ਨਜ਼ਰ ਆ ਰਹੀ ਹੈ। ਇਸ ਲੁੱਕ 'ਚ ਸੁਰਭੀ ਕਾਫੀ ਖੂਬਸੂਰਤ ਲੱਗ ਰਹੀ ਹੈ। ਸੁਰਭੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਫੈਨਜ਼ ਵੱਲੋਂ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਸੁਰਭੀ ਇਨ੍ਹੀਂ ਦਿਨੀਂ ਟੀ. ਵੀ. ਦੇ ਮਸ਼ਹੂਰ ਸ਼ੋਅ 'ਨਾਗਿਨ 3' 'ਚ 'ਬੇਲਾ' ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ। ਉਸ ਨੂੰ ਇਸ ਕਿਰਦਾਰ 'ਚ ਲੋਕ ਕਾਫੀ ਪਸੰਦ ਕਰ ਰਹੇ ਹਨ।
Punjabi Bollywood Tadka
ਉੱਥੇ ਹੀ ਮਾਹਿਰ-ਬੇਲਾ ਦੀ ਜੋੜੀ ਟੀ. ਵੀ. ਦੀ ਦੁਨੀਆ 'ਚ ਕਾਫੀ ਲੋਕਪ੍ਰਿਯ ਹੋ ਚੁੱਕੀ ਹੈ।ਬੇਲਾ ਦੇ ਕਿਰਦਾਰ 'ਚ ਜਾਨ ਪਾ ਦੇਣ ਵਾਲੀ ਸੁਰਭੀ ਪੰਜਾਬੀ ਫਿਲਮਾਂ ਦਾ ਇਕ ਮੰਨਿਆ-ਪ੍ਰਮੰਨਿਆ ਨਾਂ ਹੈ, ਜਿਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ ਪਰ ਹੁਣ ਉਹ ਏਕਤਾ ਕਪੂਰ ਦੇ ਇਸ ਸੀਰੀਅਲ ਨਾਲ ਦਰਸ਼ਕਾਂ 'ਚ ਆਪਣੀ ਜਗ੍ਹਾ ਬਣਾਉਣ 'ਚ ਲੱਗੀ ਹੋਈ ਹੈ।
Punjabi Bollywood Tadka

Punjabi Bollywood Tadka

Punjabi Bollywood Tadka
 


Tags: Surbhi Jyoti Instagram Photoshoot Naagin 3 Glamorous Look TV Show

About The Author

manju bala

manju bala is content editor at Punjab Kesari