ਮੁੰਬਈ (ਬਿਊਰੋ)— ਏਕਤਾ ਕਪੂਰ ਦੇ ਨਵੇਂ ਸ਼ੋਅ 'ਨਾਗਿਨ 3' 'ਚ ਮੁੱਖ ਕਿਰਦਾਰ 'ਚ ਨਜ਼ਰ ਆ ਰਹੀ ਅਦਾਕਾਰਾ ਸੁਰਭੀ ਜਿਓਤੀ ਦੀ ਅੱਜਕਲ ਕਾਫੀ ਚਰਚਾ ਹੋ ਰਹੀ ਹੈ।
ਸੀਰੀਅਲ ਦੇ ਨਾਲ-ਨਾਲ ਸੁਰਭੀ ਆਪਣੇ ਰਿਲੇਸ਼ਨ ਨੂੰ ਲੈ ਕੇ ਵੀ ਸੁਰਖੀਆਂ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਮਸ਼ਹੂਰ ਅਦਾਕਾਰ ਸੁਮਿਤ ਸੂਰੀ ਨੂੰ ਡੇਟ ਕਰ ਰਹੀ ਹੈ।
ਖਬਰਾਂ ਦੀ ਮੰਨੀਏ ਤਾਂ ਸੁਮਿਤ ਅਤੇ ਸੁਰਭੀ 4 ਮਹੀਨਿਆਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹੁਣ ਹਾਲ ਹੀ 'ਚ ਦੋਵੇਂ ਮਿਊਜ਼ਿਕ ਵੀਡੀਓ 'Haanji' 'ਚ ਦਿਖੇ ਸਨ।
ਇਹੀ ਨਹੀਂ ਬਲਕਿ ਰਿਲੇਸ਼ਨਸ਼ਿੱਪ 'ਚ ਆਉਣ ਤੋਂ ਬਾਅਦ ਸੁਰਭੀ ਵੱਧ ਤੋਂ ਵੱਧ ਸਮਾਂ ਸੁਮਿਤ ਨਾਲ ਬਿਤਾ ਰਹੀ ਹੈ।
ਜ਼ਿਕਰਯੋਗ ਹੈ ਕਿ ਸੁਮਿਤ ਸੂਰੀ ਛੋਟੇ ਨਹੀਂ ਬਲਕਿ ਵੱਡੇ ਪਰਦੇ ਦੇ ਵੀ ਮਸ਼ਹੂਰ ਕਲਾਕਾਰ ਹਨ, ਜੋ ਆਪਣੀ ਇਕ ਖਾਸ ਪਛਾਣ ਰੱਖਦੇ ਹਨ। ਹੈ।
ਸੁਮਿਤ ਨੇ 'The Test Case' ਅਤੇ 'Warning (2013)', 'What the Fish (2013)', 'Babloo Happy Hai (2014)' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।
ਜ਼ਿਕਰਯੋਗ ਹੈ ਕਿ ਸੁਰਭੀ ਜਿਓਤੀ ਨੂੰ 'ਕੁਬੂਲ ਹੈਂ' ਤੋਂ ਇਲਾਵਾ 'ਇਸ਼ਕਬਾਜ਼', 'ਕਾਮੇਡੀ ਨਾਈਟ ਬਚਾਓ', 'ਕੋਈ ਲੌਟ ਕੇ ਆਇਆ ਹੈ' ਵਰਗੇ ਟੀ. ਵੀ. ਸ਼ੋਅਜ਼ 'ਚ ਦੇਖਿਆ ਹੀ ਹੋਵੇਗਾ।
ਅੱਜਕਲ ਉਹ ਮਸ਼ਹੂਰ ਸ਼ੋਅ 'ਨਾਗਿਨ 3' 'ਚ ਨਜ਼ਰ ਆ ਰਹੀ ਹੈ। ਇਹ ਸ਼ੋਅ ਟੀ. ਵੀ. ਦੁਨੀਆ ਦਾ ਸਭ ਤੋਂ ਮਸ਼ਹੂਰ ਸ਼ੋਅ ਹੈ, ਜਿਸ 'ਚ ਸੁਰਭੀ ਨਾਲ ਅਭਿਨੇਤਰੀ ਅਨੀਤਾ ਹਸਨੰਦਾਨੀ ਅਤੇ ਕਰਿਸ਼ਮਾ ਤੰਨਾ ਵੀ ਮੁੱਖ ਭੂਮਿਕਾ 'ਚ ਹਨ। ਏਕਤਾ ਦਾ ਇਹ ਸ਼ੋਅ 2 ਜੂਨ ਤੋਂ ਸ਼ੁਰੂ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹੈ।