FacebookTwitterg+Mail

ਯੂ. ਕੇ. ਅਤੇ ਕੈਨੇਡਾ ਦੇ ਸਫ਼ਲ ਟੂਰਜ਼ ਤੋਂ ਬਾਅਦ ਵਤਨ ਪੰਜਾਬ ਪਰਤਿਆ ਇਹ ਨਾਮੀ ਗਾਇਕ ਸੁਰਿੰਦਰ ਲਾਡੀ

surinder laddi
05 August, 2017 09:02:45 AM

ਜਲੰਧਰ— ਪੰਜਾਬ ਦੇ ਨਾਮਵਰ ਗਾਇਕ ਸੁਰਿੰਦਰ ਲਾਡੀ ਜੋ ਆਪਣੇ ਸੁਪਰ ਹਿੱਟ ਗੀਤਾਂ ਨਾਲ ਵਿਸ਼ਵ ਭਰ ਵਿਚ ਪ੍ਰਸਿੱਧ ਹਨ। ਉਨ੍ਹਾਂ ਦੇ ਗੀਤ 'ਵਿਚ ਪ੍ਰਦੇਸ਼ਾਂ ਦੇ', 'ਦਿਲ ਮੈਂ ਨਹੀਂ ਚੁਰਾਇਆ', -'ਤੇਰਾ ਹਾਸਾ ਨਿਰ੍ਹਾ ਪਤਾਸਾ ਨੀ', 'ਠੇਕਿਆਂ ਨੂੰ ਜਿੰਦਾ ਲੁਵਾਏਂਗੀ' ਅਤੇ 'ਕੌਣ ਕਿਸੇ ਲਈ ਮਰਦਾ' ਪੰਜਾਬੀਆਂ ਦੇ ਹਰਮਨਪਿਆਰੇ ਗੀਤ ਹਨ। ਉਹ ਆਪਣੇ ਯੂ. ਕੇ. ਅਤੇ ਕੈਨੇਡਾ ਦੇ ਸਫ਼ਲ ਟੂਰਜ਼ ਤੋਂ ਬਾਅਦ ਵਤਨ ਪੰਜਾਬ ਪਰਤ ਆਏ ਹਨ। ਦੋਵਾਂ ਦੇਸ਼ਾਂ ਦੇ ਵੱਖ-ਵੱਖ ਸ਼ਹਿਰਾਂ ਵਿਚ ਉਨ੍ਹਾਂ ਦੀ ਸਟੇਜ ਪ੍ਰਫਾਰਮੈਂਸ ਨੂੰ ਬਹੁਤ ਸਲਾਹਿਆ ਗਿਆ। ਉਹ ਵਿਸ਼ੇਸ਼ ਤੌਰ 'ਤੇ ਯੂ. ਕੇ. ਦੇ 'ਬਿੱਟੂ ਸਹੋਤਾ ਲੈਸਟਰ' ਰਾਮਦਾਸ ਚਾਹਲ ਅਤੇ ਮੀਤਾ ਮੱਟੂ ਦੇ ਬੇਹੱਦ ਸ਼ੁਕਰਗੁਜ਼ਾਰ ਹਨ। ਕੈਨੇਡਾ ਦੇ ਮਸ਼ਹੂਰ ਇੰਟਰਨੈਸ਼ਨਲ ਕਲੱਬ 'ਮੀਡੀਆ ਵੇਵ' ਦੇ ਸਾਬੀ ਔਲਖ ਅਤੇ ਸ਼ਹਿਬਾਜ਼ ਇੰਟਰਨੈਸ਼ਨਲ ਵੈਨਕੂਵਰ ਕੈਨੇਡਾ ਨੇ ਬਹੁਤ ਮਾਣ ਅਤੇ ਸਨਮਾਨ ਦਿੱਤਾ। ਜਾਣਕਾਰੀ ਉਨ੍ਹਾਂ ਦੇ ਮੰਚ ਸੰਚਾਲਕ  ਬਲਦੇਵ ਰਾਹੀਂ ਦਿੱਤੀ।


Tags: Punjabi Singer Surinder Laddi UK Canada ਸੁਰਿੰਦਰ ਲਾਡੀ ਯੂ ਕੇ ਕੈਨੇਡਾ