FacebookTwitterg+Mail

ਸੁਰਿੰਦਰ ਲਾਡੀ ਦੇ ਡਿਊਟ ਸਿੰਗਲ ਟਰੈਕ 'ਵੰਗਾਂ' ਨੂੰ ਯੂਟਿਊਬ 'ਤੇ ਮਿਲ ਰਿਹਾ ਭਰਵਾਂ ਹੁੰਗਾਰਾ

surinder laddi
12 June, 2018 09:02:59 AM

ਜਲੰਧਰ(ਸੋਮ)— ਅਨੇਕਾਂ ਸੁਪਰਹਿੱਟ ਡਿਊਟ ਸਿੰਗਲ ਟਰੈਕਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਸੁਰਿੰਦਰ ਲਾਡੀ ਦੇ ਡਿਊਟ ਸਿੰਗਲ ਟਰੈਕ 'ਵੰਗਾਂ' ਦੇ ਵੀਡੀਓ ਨੂੰ ਯੂ-ਟਿਊਬ 'ਤੇ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਜਾਣਕਾਰੀ ਦਿੰਦਿਆਂ ਕੁਲਬੀਰ ਸਿੰਘ ਨੇ ਦੱਸਿਆ ਕਿ ਇਸ ਸਿੰਗਲ ਟਰੈਕ 'ਚ ਗਾਇਕ ਸੁਰਿੰਦਰ ਲਾਡੀ ਦਾ ਸਾਥ ਦਿੱਤਾ ਹੈ ਗਾਇਕਾ ਨੀਕ ਨੂਰ ਨੇ। ਇਸ ਨੂੰ ਰਿਲੀਜ਼ ਕੀਤਾ ਹੈ ਕੰਪਨੀ ਅਮਰ ਆਡੀਓ ਨੇ। ਇਸ ਟਰੈਕ ਦਾ ਮਿਊਜ਼ਿਕ ਹੈਪੀ ਸਿੰਘ (ਯੂ. ਕੇ.) ਵਲੋਂ ਤਿਆਰ ਕੀਤਾ ਗਿਆ, ਜਿਸ ਨੂੰ ਕਲਮਬੱਧ ਕੀਤਾ ਹੈ ਟਹਿਲ ਬਿਨਪਾਲਕੇ ਨੇ।

ਇਸ ਸਿੰਗਲ ਟਰੈਕ ਦਾ ਵੀਡੀਓ ਅਸ਼ੋਕ ਖੁਰਾਣਾ ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।


Tags: Surinder LaddiRick NoorWangaTehal BinpalkeHappy Singh

Edited By

Sunita

Sunita is News Editor at Jagbani.