FacebookTwitterg+Mail

ਸੁਰਿੰਦਰ ਲਾਡੀ 'ਬੋਰ ਹੋਈ ਜਾਨੀ ਆਂ' ਗੀਤ ਨਾਲ ਮੁੜ ਚਰਚਾ 'ਚ (ਵੀਡੀਓ)

surinder laddi and rick noor new song bore hoi jani aan
29 February, 2020 10:53:21 AM

ਜਲੰਧਰ (ਸੋਮ) – ਪੰਜਾਬੀ ਸੰਗੀਤ ਜਗਤ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਗਾਇਕ ਸੁਰਿੰਦਰ ਲਾਡੀ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਬੋਰ ਹੋਈ ਜਾਨੀ ਆਂ' ਨਾਲ ਇਕ ਵਾਰ ਮੁੜ ਚਰਚਾ 'ਚ ਹੈ। ਇਸ ਗੀਤ 'ਚ ਸੁਰਿੰਦਰ ਲਾਡੀ ਦਾ ਸਾਥ ਗਾਇਕਾ ਹਿਕਨੂਰ ਨੇ ਦਿੱਤਾ ਹੈ। ਰਾਜਾ ਨਾਰੰਗਪੁਰੀਆ (ਆਸਟਰੇਲੀਆ) ਅਤੇ ਪਿੰਕੀ ਧਾਰੀਵਾਲ ਦੀ ਪੇਸ਼ਕਸ਼ 'ਚ ਅਮਰ ਆਡੀਓ ਕੰਪਨੀ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਗੀਤਕਾਰ ਮਨਜੀਤ (ਕੈਨੇਡਾ) ਵਾਲੇ ਨੇ ਲਿਖਿਆ ਹੈ। ਸੁਰਿੰਦਰ ਲਾਡੀ ਤੇ ਹਿਕਨੂਰ ਦੇ ਇਸ ਗੀਤ ਦਾ ਸੰਗੀਤ ਕਰਨੈਲ-ਮਿਊਜ਼ਿਕ ਫੈਕਟਰੀ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਦੀ ਵੀਡੀਓ ਅਸ਼ੋਕ ਖੁਰਾਣਾ ਨੇ ਸ਼ੂਟ ਕੀਤੀ ਹੈ। ਸੁਰਿੰਦਰ ਲਾਡੀ ਤੇ ਹਿਕਨੂਰ ਦੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਸੁਰਿੰਦਰ ਲਾਡੀ ਅਤੇ ਹਿਕਨੂਰ ਪਹਿਲਾਂ ਵੀ ਕਈ ਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਇਨ੍ਹਾਂ ਦੇ ਹਿੱਟ ਹੋ ਚੁੱਕੇ ਗੀਤਾਂ 'ਚ 'ਵੰਗਾਂ', 'ਵੋਟਾਂ ਦੇ ਦਿਨ' ਆਦਿ ਸ਼ਾਮਲ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲਿਆ।


Tags: Bore Hoi Jani AanSurinder LaddiRick NoorNew Punjabi SongAmar Audio

About The Author

sunita

sunita is content editor at Punjab Kesari