FacebookTwitterg+Mail

ਸੁਰਜੀਤ ਭੁੱਲਰ ਦੇ ਸਿੰਗਲ ਟਰੈਕ 'ਚੰਡੀਗੜ੍ਹ' ਨੂੰ ਯੂ-ਟਿਊਬ 'ਤੇ ਮਿਲ ਰਿਹੈ ਭਰਵਾ ਹੁੰਗਾਰਾ

surjit bhullar
07 March, 2019 09:20:24 AM

ਜਲੰਧਰ(ਬਿਊਰੋ)— ਸਿੰਗਲ ਟਰੈਕ 'ਮਿੱਤਰਾਂ ਦਾ ਰੰਗ', 'ਫੀਲਿੰਗ', 'ਲੜਾਈਆਂ', '36  ਕਮੀਆਂ', 'ਨਾਨਕੇ', 'ਬਠਿੰਡਾ' ਤੋਂ ਇਲਾਵਾ ਹੋਰ ਆਪਣੇ ਹਿੱਟ ਸਿੰਗਲ ਟਰੈਕ ਨਾਲ ਦਰਸ਼ਕਾਂ  ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗਾਇਕ ਸੁਰਜੀਤ ਭੁੱਲਰ ਦੇ ਨਵੇਂ ਸਿੰਗਲ ਟਰੈਕ 'ਚੰਡੀਗੜ੍ਹ'  ਦੇ ਵੀਡੀਓ ਨੂੰ ਯੂ-ਟਿਊਬ 'ਤੇ 13 ਲੱਖ ਤੋਂ ਵੀ ਵੱਧ ਦਰਸ਼ਕਾਂ ਨੇ ਦੇਖਿਆ। ਜਾਣਕਾਰੀ  ਦਿੰਦਿਆਂ ਗੁਰਪ੍ਰੀਤ ਭਿਖੀਵਿੰਡ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਹੁੰਮਚਲ ਵਲੋਂ ਰਿਲੀਜ਼  ਕੀਤਾ ਗਿਆ।


 ਜਿਸ ਦਾ ਮਿਊਜ਼ਿਕ ਜੁਆਏ ਅਤੁਲ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਵਿੱਕੀ  ਧਾਲੀਵਾਲ ਨੇ ਕਲਮਬੱਧ ਕੀਤਾ ਹੈ। ਵੀਡੀਓ ਜਸ ਪੇਸ਼ੀ ਵਲੋਂ ਸ਼ੂਟ ਕੀਤਾ ਗਿਆ ਹੈ, ਜੋ  ਕਿ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਵੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੁਰਜੀਤ  ਭੁੱਲਰ ਦਾ ਨਵਾਂ ਸਿੰਗਲ ਟਰੈਕ ਜਲਦੀ ਹੀ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਦੀ ਵੀਡੀਓ ਮੁਕੰਮਲ  ਹੋ ਗਈ ਹੈ ਤੇ ਜਲਦੀ ਹੀ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਵੀ ਚਲਾਇਆ ਜਾਵੇਗਾ।


Tags: Surjit Bhullar CHD Joy Atul Vicky Dhaliwal Punjabi Film Music Album ਮਿਊਜ਼ਿਕ ਅਪਡੇਟਸ

Edited By

Manju

Manju is News Editor at Jagbani.