FacebookTwitterg+Mail

ਸੁਰਜੀਤ ਭੁੱਲਰ ਦੇ ਨਵੇਂ ਸਿੰਗਲ ਟਰੈਕ 'ਫੀਲ' ਨੇ ਯੂ-ਟਿੳੂਬ ’ਤੇ ਖੱਟੇ 1 ਮਿਲੀਅਨ ਵਿਊਜ਼

surjit bhullar
27 October, 2018 11:17:53 AM

ਜਲੰਧਰ (ਬਿਊਰੋ)— ਡਿਊਟ ਸਿੰਗਲ ਟਰੈਕਸ ਨਾਲ ਆਪਣੀ ਵੱਖਰੀ ਪਛਾਣ ਬਣਵਾਉਣ ਵਾਲੇ ਗਾਇਕ ਸੁਰਜੀਤ ਭੁੱਲਰ ਦਾ ਹਾਲ ਹੀ 'ਚ ਨਵਾਂ ਸਿੰਗਲ ਟਰੈਕ 'ਫੀਲ' ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ਇਸ ਗੀਤ ਨੂੰ 4 ਦਿਨਾਂ 'ਚ 10 ਲੱਖ ਤੋਂ ਵੀ ਜ਼ਿਆਦਾ ਵਾਰ ਦਰਸ਼ਕਾਂ ਵੱਲੋਂ ਯੂਟਿਊਬ 'ਤੇ ਦੇਖਿਆ ਗਿਆ। ਜਾਣਕਾਰੀ ਦਿੰਦਿਆਂ ਗੁਰਪ੍ਰੀਤ ਭਿੱਖੀਵਿੰਡ ਨੇ ਦੱਸਿਆ ਕਿ ਇਸ ਡਿਊਟ ਸਿੰਗਲ ਟਰੈਕ 'ਚ ਸਹਿ-ਗਾਇਕਾ ਗੁਰਲੇਜ਼ ਅੱਖਤਰ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ।

ਇਸ ਗੀਤ ਦਾ ਸੰਗੀਤ Joyatul ਨੇ ਸ਼ਿੰਗਾਰਿਆ ਹੈ। ਮੱਟ ਸ਼ੇਰੋਨ ਦੇ ਬੋਲਾਂ ਵਾਲੇ ਇਸ ਖੂਬਸੂਰਤ ਗੀਤ ਨੂੰ ਪੰਜਾਬ ਦੀਆਂ ਵੱਖ ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ। 'ਹੰਬਲ ਮਿਊਜ਼ਿਕ' ਦੇ ਲੇਬਲ ਹੇਠਾਂ ਬਣਿਆ ਇਹ ਗੀਤ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਛਾਇਆ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।


Tags: Feel Surjit BhullarGurlez Akhtar JoyatulMatt SheronPunjabi Song 2018

Edited By

Chanda Verma

Chanda Verma is News Editor at Jagbani.