FacebookTwitterg+Mail

ਸੁਰਜੀਤ ਭੁੱਲਰ ਦੇ ਗੀਤ 'ਫੀਲਿੰਗ' ਨੂੰ ਯੂਟਿਊਬ 'ਤੇ ਮਿਲ ਰਿਹਾ ਭਰਵਾਂ ਹੁੰਗਾਰਾ

surjit bhullar and gurlez akhtar
22 November, 2018 09:33:36 AM

ਜਲੰਧਰ(ਬਿਊਰੋ)— 'ਮਿੱਤਰਾਂ ਦਾ ਰੰਗ', 'ਲੜਾਈਆਂ', 'ਬਠਿੰਡਾ', 'ਨਾਨਕੇ', 'ਸਫਾਰੀ', '36 ਕਮੀਆਂ', 'ਗੱਭਰੂ', 'ਲਾਡੋ ਰਾਣੀ' ਤੋਂ ਇਲਾਵਾ ਹੋਰ ਆਪਣੇ ਹਿੱਟ ਡਿਊਟ ਗੀਤਾਂ ਰਾਹੀਂ ਦਰਸ਼ਕਾਂ ਦੇ ਦਿਲਾਂ ਨੂੰ ਟੁੰਬਣ ਵਾਲੇ ਪੰਜਾਬੀ ਗਾਇਕ ਸੁਰਜੀਤ ਭੁੱਲਰ ਦੇ ਨਵੇਂ ਡਿਊਟ ਸਿੰਗਲ ਟਰੈਕ 'ਫੀਲਿੰਗ' ਦੇ ਵੀਡੀਓ ਨੂੰ ਯੂਟਿਊਬ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸੁਰਜੀਤ ਭੁੱਲਰ ਦੇ ਇਸ ਡਿਊਟ ਸਿੰਗਲ ਟਰੈਕ ਨੂੰ 30 ਲੱਖ ਤੋਂ ਵੀ ਵੱਧ ਦਰਸ਼ਕਾਂ ਦੇਖ ਚੁੱਕੇ ਹਨ।

ਜਾਣਕਾਰੀ ਦਿੰਦਿਆਂ ਗੁਰਪ੍ਰੀਤ ਨੇ ਦੱਸਿਆ ਇਸ ਸਿੰਗਲ ਟਰੈਕ 'ਚ ਗਾਇਕ ਸੁਰਜੀਤ ਭੁੱਲਰ ਦਾ ਸਾਥ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਨੇ ਦਿੱਤਾ ਹੈ। ਇਸ ਗੀਤ ਨੂੰ 'ਹੰਬਲ ਮਿਊਜ਼ਿਕ' ਕੰਪਨੀ ਨੇ ਰਿਲੀਜ਼ ਕੀਤਾ ਹੈ। ਇਸ ਸਿੰਗਲ ਟਰੈਕ ਦਾ ਮਿਊਜ਼ਿਕ ਜੁਆਏ ਅਤੁੱਲ ਨੇ ਕਲਮਬੱਧ ਕੀਤਾ ਹੈ। ਮਟ ਸ਼ੇਰੋਵਾਲ ਨੇ ਇਸ ਦਾ ਵੀਡੀਓ ਜੱਸ ਪੈਸੀ ਵਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਹੈ, ਜੋ ਅਜੇ ਪੰਜਾਬੀ ਚੈਨਲਾਂ 'ਤੇ ਚਲ ਰਿਹਾ ਹੈ। ਇਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।


Tags: Surjit Bhullar Feel Video Gurlez Akhtar Joyatul Matt Sheron Punjabi Singer

Edited By

Sunita

Sunita is News Editor at Jagbani.