FacebookTwitterg+Mail

ਸੁਰਜੀਤ ਭੁੱਲਰ ਦੇ ਨਵੇਂ ਸਿੰਗਲ ਟਰੈਕ 'ਹੁਸਨ' ਦੀ ਹਰ ਪਾਸੇ ਚਰਚਾ

11 August, 2016 07:55:27 AM

ਜਲੰਧਰ— 'ਮਿੱਤਰਾਂ ਦਾ ਰੰਗ ਪੱਕਾ ਫੀਮ ਵਰਗਾ' ਦੇ ਮਸ਼ਹੂਰ ਗਾਇਕ ਸੁਰਜੀਤ ਭੁੱਲਰ ਵੱਲੋਂ ਬੀਤੇ ਦਿਨੀਂ ਨਵਾਂ ਸਿੰਗਲ ਟਰੈਕ 'ਹੁਸਨ' ਜੱਸ ਰਿਕਾਰਡਜ਼ ਅਤੇ ਜਸਵੀਰ ਪਾਲ ਸਿੰਘ ਦੀ ਪੇਸ਼ਕਸ਼ ਹੇਠ ਰਿਲੀਜ਼ ਕੀਤਾ ਗਿਆ, ਜਿਸ ਦੀ ਅੱਜਕਲ ਹਰ ਪਾਸੇ ਚਰਚਾ ਹੈ।

   ਸੁਰਜੀਤ ਭੁੱਲਰ ਦੇ ਗੀਤ ਨੂੰ ਮਿਲ ਰਿਹਾ ਭਰਮਾ ਹੁੰਗਾਰਾ 

ਗੀਤਕਾਰ ਬਿੱਟੂ ਚੀਮਾ ਦੇ ਲਿਖੇ ਇਸ ਗੀਤ ਨੂੰ ਸੰਗੀਤਕ ਧੁਨਾਂ ਵਿਚ ਜੁਆਏ-ਅਤੁਲ ਨੇ ਪਿਰੋਇਆ ਹੈ ਅਤੇ ਵੀਡੀਓ ਫਿਲਮਾਂਕਣ ਆਰ. ਸਵਾਮੀ ਦਾ ਹੈ। ਯੂ-ਟਿਊਬ ਅਤੇ ਹੋਰ ਸੋਸ਼ਲ ਸਾਈਟਾਂ ਉਪਰ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਡਾਊਨਲੋਡ ਤੇ ਸ਼ੇਅਰ ਕੀਤਾ ਗਿਆ। ਸੁਰਜੀਤ ਭੁੱਲਰ  ਨੇ ਕਿਹਾ ਕਿ ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕਰਨ ਨਾਲ ਉਨ੍ਹਾਂ ਦੀ ਸਮੁੱਚੀ ਟੀਮ ਦੀ ਸਖਤ ਮਿਹਨਤ ਦਾ ਮੁੱਲ ਮੁੜਿਆ ਹੈ।


Tags: ਸੁਰਜੀਤ ਭੁੱਲਰਹੁਸਨਚਰਚਾ surjit bhullarhusanPunjabi Music Albumਮਿਊਜ਼ਿਕ ਅਪਡੇਟਸਸੁਰਜੀਤ ਭੁੱਲਰ ਗੀਤ

Edited By

Chanda Verma

Chanda Verma is News Editor at Jagbani.