FacebookTwitterg+Mail

ਸੁਰਜੀਤ ਖਾਨ ਦਾ ਨਵਾਂ ਗੀਤ 'ਟੌਪ ਦੇ ਸ਼ਿਕਾਰੀ' ਜਲਦ ਹੋਵੇਗਾ ਰਿਲੀਜ਼

surjit khan byg byrd top de shikari
16 August, 2019 03:36:33 PM

ਜਲੰਧਰ(ਬਿਊਰੋ)— ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸੁਰਜੀਤ ਖਾਨ ਨੇ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ। ਇਨ੍ਹਾਂ ਦੀ ਸੁਰੀਲੀ ਆਵਾਜ਼ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਸੁਰਜੀਤ ਖਾਨ ਜਲਦ ਹੀ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਰੂ-ਬੂ-ਰੂ ਹੋਣ ਜਾ ਰਹੇ ਹਨ। ਜੀ ਹਾਂ, ਹਾਲ ਹੀ 'ਚ ਸੁਰਜੀਤ ਖਾਨ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟਰ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਪੋਸਟਰ 'ਚ ਉਨ੍ਹਾਂ ਨਾਲ ਬਿੱਗ ਬਰਡ ਨਜ਼ਰ ਆ ਰਹੇ ਹਨ। ਆਪਣੇ ਇਸ ਪੋਸਟਰ ਰਾਹੀਂ ਉਨ੍ਹਾਂ ਨੇ ਆਪਣੇ ਆਉਣ ਵਾਲੇ ਨਵੇਂ ਗੀਤ 'ਟੌਪ ਦੇ ਸ਼ਿਕਾਰੀ' ਦੀ ਜਾਣਕਾਰੀ ਦਿੱਤੀ ਹੈ।


ਗੀਤ ਦੇ ਬੋਲ ਕਿੰਗ ਗਰੇਵਾਲ ਵੱਲੋਂ ਲਿਖੇ ਗਏ ਹਨ ਜਦਕਿ ਮਿਊਜ਼ਿਕ ਬਿੱਗ ਬਰਡ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਨਿਰਮਾਤਾ ਸੀਮਾ ਖਾਨ ਹਨ। ਸਾਹਿਬ ਸੇਖੋਂ ਵੱਲੋਂ ਤਿਆਰ ਕੀਤੇ ਇਸ ਗੀਤ ਦੇ ਵੀਡੀਓ ਨੂੰ ਹੈੱਡਲਾਈਨਰ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸੁਰਜੀਤ ਖਾਨ ਨੇ ਅੱਜਤਕ ਜਿੰਨੇ ਵੀ ਗੀਤ ਗਾਏ ਹਨ। ਦਰਸ਼ਕਾਂ ਵੱਲੋਂ ਸਭ ਨੂੰ ਹੀ ਬਹੁਤ ਪਿਆਰ ਦਿੱਤਾ ਮਿਲਿਆ ਹੈ ਜਿਵੇਂ ਕਿ 'ਦਿਲ ਦੀ ਕਿਤਾਬ', 'ਪਿਆਰ', 'ਜੱਟਾਂ ਦੇ ਪੁੱਟ', 'ਦਸੀ' ਆਦਿ। ਸੁਰਜੀਤ ਖਾਨ ਦੀ ਗਾਇਕੀ ਨੂੰ ਦਰਸ਼ਕਾਂ ਦੁਆਰਾ ਖਾਸਾ ਪਸੰਦ ਕੀਤਾ ਜਾਂਦਾ ਹੈ।


Tags: Surjit KhanByg ByrdTop De ShikariPosterPunjabi Singer

About The Author

manju bala

manju bala is content editor at Punjab Kesari