ਜਲੰਧਰ(ਬਿਊਰੋ)— ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸੁਰਜੀਤ ਖਾਨ ਨੇ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ। ਇਨ੍ਹਾਂ ਦੀ ਸੁਰੀਲੀ ਆਵਾਜ਼ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਸੁਰਜੀਤ ਖਾਨ ਜਲਦ ਹੀ ਆਪਣੇ ਨਵੇਂ ਗੀਤ Viah ਨਾਲ ਦਰਸ਼ਕਾਂ ਦੇ ਰੂ-ਬੂ-ਰੂ ਹੋਣ ਜਾ ਰਹੇ ਹਨ, ਜੋ 10 ਨਵੰਬਰ ਨੂੰ ਰਿਲੀਜ਼ ਹੋਵੇਗਾ। ਜੀ ਹਾਂ, ਹਾਲ ਹੀ 'ਚ ਸੁਰਜੀਤ ਖਾਨ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟਰ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਆਪਣੇ ਇਸ ਪੋਸਟਰ ਰਾਹੀਂ ਉਨ੍ਹਾਂ ਨੇ ਆਪਣੇ ਆਉਣ ਵਾਲੇ ਨਵੇਂ ਗੀਤ 'ਵਿਆਹ' ਦੀ ਜਾਣਕਾਰੀ ਦਿੱਤੀ ਹੈ। ਗੀਤ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਉਹ ਵਿਆਹਾਂ-ਸ਼ਾਦੀਆਂ ਤੇ ਨੱਚਣ-ਟੱਪਣ ਵਾਲਾ ਗੀਤ ਹੈ।

ਗੀਤ ਦੇ ਬੋਲ ਅਮਨ ਬਿਲਾਸਪੁਰੀ ਵੱਲੋਂ ਲਿਖੇ ਗਏ ਹਨ, ਜਦਕਿ ਸੰਗੀਤ Music Empire ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਨਿਰਮਾਤਾ ਸੀਮਾ ਖਾਨ ਹਨ। ਸਾਹਿਬ ਸੇਖੋਂ ਵੱਲੋਂ ਤਿਆਰ ਕੀਤੇ ਇਸ ਗੀਤ ਦੇ ਵੀਡੀਓ ਨੂੰ ਹੈੱਡਲਾਈਨਰ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸੁਰਜੀਤ ਖਾਨ ਨੇ ਅੱਜਤਕ ਜਿੰਨੇ ਵੀ ਗੀਤ ਗਾਏ ਹਨ। ਦਰਸ਼ਕਾਂ ਵੱਲੋਂ ਸਭ ਨੂੰ ਹੀ ਬਹੁਤ ਪਿਆਰ ਦਿੱਤਾ ਮਿਲਿਆ ਹੈ ਜਿਵੇਂ ਕਿ 'ਦਿਲ ਦੀ ਕਿਤਾਬ', 'ਪਿਆਰ', 'ਜੱਟਾਂ ਦੇ ਪੁੱਟ', 'ਦਸੀ' ਆਦਿ। ਸੁਰਜੀਤ ਖਾਨ ਦੀ ਗਾਇਕੀ ਨੂੰ ਦਰਸ਼ਕਾਂ ਦੁਆਰਾ ਖਾਸਾ ਪਸੰਦ ਕੀਤਾ ਜਾਂਦਾ ਹੈ।