FacebookTwitterg+Mail

ਸੁਰਵੀਨ ਚਾਵਲਾ ਨੇ ਫਲਾਂਟ ਕੀਤਾ 'ਬੇਬੀ ਬੰਪ', ਤਸਵੀਰਾਂ ਵਾਇਰਲ

surveen chawla
15 January, 2019 10:27:18 AM

ਮੁੰਬਈ (ਬਿਊਰੋ)— ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ 'ਪਾਰਚਡ' ਤੇ 'ਹੇਟ ਸਟੋਰੀ 2' ਵਰਗੀਆਂ ਫਿਲਮਾਂ 'ਚ ਬੋਲਡ ਕਿਰਦਾਰਾਂ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਸੁਰਵੀਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਸੁਰਵੀਨ ਚਾਵਲਾ ਪ੍ਰੈਗਨੈਂਸੀ ਦੌਰਾਨ ਖੂਬ ਇੰਜੁਆਏ ਕਰ ਰਹੀ ਹੈ।

Punjabi Bollywood Tadka

ਉਸ ਨੇ ਆਪਣੇ ਆਉਣ ਵਾਲੇ ਬੇਬੀ ਦੇ ਸਵਾਗਤ ਲਈ ਕਾਫੀ ਸ਼ੌਪਿੰਗ ਵੀ ਕਰ ਲਈ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਇੰਸਟਾਗ੍ਰਾਮ 'ਤੇ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ।

 Punjabi Bollywood Tadka
ਦੱਸਣਯੋਗ ਹੈ ਕਿ ਸੁਰਵੀਨ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਪ੍ਰੈਗਨੈਂਸੀ ਦੀ ਖਬਰ ਫੈਨਜ਼ ਨੂੰ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ, ''ਮੇਰੀ ਡਿਲੀਵਰੀ ਡੇਟ ਅਪ੍ਰੈਲ 'ਚ ਹੈ।''

Punjabi Bollywood Tadka

ਜਦੋਂ ਇਕ ਇੰਟਰਵਿਊ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਮਾਂ ਬਣਨ ਨੂੰ ਲੈ ਕੇ ਨਰਵਸ ਹੈ ਤਾਂ ਸੁਰਵੀਨ ਨੇ ਕਿਹਾ, ''ਸੱਚ ਕਹਾਂ ਤਾਂ ਬਦਲਾਅ ਦੇ ਡਰ ਨੇ ਮੈਨੂੰ ਘੇਰਿਆ ਹੋਇਆ ਸੀ ਪਰ ਬਾਅਦ 'ਚ ਇਹ ਡਰ ਦੂਰ ਹੋ ਗਿਆ।

Punjabi Bollywood Tadka

ਮੈਂ ਹੁਣ ਨਵੇਂ ਰੋਮਾਂਚਕ ਸਫਰ ਲਈ ਤਿਆਰ ਹਾਂ। ਮਾਂ ਬਣਨ ਦੀ ਪ੍ਰਕਿਰਿਆ ਹੋਲੀ ਹੈ। ਮਦਰਹੁੱਡ ਮੇਰੇ ਲਈ ਇਕ ਅਹਿਸਾਸ ਹੈ, ਜੋ ਤੁਹਾਡੇ ਅੰਦਰ ਖੁਦ ਹੀ ਆ ਜਾਂਦੀ ਹੈ।''

Punjabi Bollywood Tadka

ਇਨ੍ਹੀਂ ਦਿਨੀਂ ਸੁਰਵੀਨ ਚਾਵਲਾ ਆਪਣੇ ਗਰਭ ਅਵਸਥਾ ਨੂੰ ਪੂਰੀ ਤਰ੍ਹਾਂ ਇੰਜੁਆਏ ਕਰ ਰਹੀ ਹੈ ਤੇ ਉਸ ਦਾ ਪਰਿਵਾਰ ਉਸ ਦਾ ਖੂਬ ਖਿਆਲ ਰੱਖ ਰਿਹਾ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Surveen Chawla Pregnant Instagram Baby Bump Akshay Thakker Pollywood Actress

Edited By

Sunita

Sunita is News Editor at Jagbani.