ਜਲੰਧਰ (ਬਿਊਰੋ) — ਬੋਲਡ ਲੁੱਕ ਲਈ ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ ਜਲਦ ਹੀ ਬੱਚੇ ਨੂੰ ਜਨਮ ਦੇਣ ਵਾਲੀ ਹੈ। ਹਾਲ ਹੀ 'ਚ ਸੁਰਵੀਨ ਚਾਵਲਾ ਦੀ ਗੋਦ ਭਰਾਈ ਦੀ ਰਸਮ ਹੋਈ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
ਇਸ ਰਸਮ ਦੌਰਾਨ ਸੁਰਵੀਨ ਦੇ ਕਈ ਦੋਸਤ ਤੇ ਰਿਸ਼ਤੇਦਾਰ ਮੌਜੂਦ ਰਹੇ।
ਸੁਰਵੀਨ ਦੇ ਕੁਝ ਕਰੀਬੀ ਦੋਸਤ ਹੀ ਇਸ ਸੇਲੀਬ੍ਰੇਸ਼ਨ ਦਾ ਹਿੱਸਾ ਬਣੇ।
ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ 'ਚ ਉਹ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
ਇਸ ਖੁਸ਼ੀ 'ਚ ਐਕਟਰ ਸ਼ਰਦ ਕੇਲਕਰ, ਉਸ ਦੀ ਪਤਨੀ ਕੀਰਤੀ ਕੇਲਕਰ ਵੀ ਸ਼ਾਮਲ ਹੋਈ।
ਸੁਰਵੀਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਸੁਰਵੀਨ ਨੇ ਸਾਲ 2015 'ਚ ਅਕਸ਼ੈ ਠੱਕਰ ਨਾਲ ਵਿਆਹ ਕਰਵਾਇਆ ਸੀ, ਜਿਸ ਦਾ ਖੁਲਾਸਾ ਉਸ ਨੇ ਵਿਆਹ ਤੋਂ ਦੋ ਸਾਲ ਬਾਅਦ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਕੇ ਕੀਤਾ ਸੀ।